20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬਿਜਲੀ ਨਿਗਮ ਵਿਖੇ 250 ਤੋਂ ਵੱਧ ਅਧਿਕਾਰੀਆਂ ਵਲੋਂ ਮੁੱਖ ਇੰਜੀਨੀਅਰ/ਦੱਖਣੀ ਜ਼ੋਨ ਦਫ਼ਤਰ ਪਟਿਆਲਾ ਵਿਖੇ ਰੋਸ ਧਰਨਾ

ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੀ. ਐਸ.

ਅਜੀਤ ਡੈਸਕ 20-08-2026
ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੀ.ਐਸ.ਪੀ.ਸੀ.ਐਲ. ਦੇ 250 ਤੋਂ ਵੱਧ ਅਧਿਕਾਰੀਆਂ ਵਲੋਂ ਪ੍ਰਗੋਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਦੇ ਬੈਨਰ ਹੇਠ ਮੁੱਖ ਇੰਜੀਨੀਅਰ/ਦੱਖਣੀ ਜ਼ੋਨ, ਪਟਿਆਲਾ ਦੇ ਦਫ਼ਤਰ ਬਾਹਰ ਇਕ ਦਿਨ ਦਾ ਰੋਸ ਧਰਨਾ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਉਹ ਲਗਾਤਾਰ ਮਾਨਸਿਕ ਤਣਾਅ, ਬੇਲੋੜੇ ਪ੍ਰਸ਼ਾਸਨਿਕ ਦਬਾਅ, ਬੇਇੱਜ਼ਤੀ ਅਤੇ ਪ੍ਰਤੀਕੂਲ ਕੰਮਕਾਜੀ ਮਾਹੌਲ ਵਿਚ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ, ਜਿਸ ਲਈ ਉਹ ਮੁੱਖ ਇੰਜੀਨੀਅਰ/ਦੱਖਣੀ ਜ਼ੋਨ ਇੰਜੀਨੀਅਰ ਰਤਨ ਕੁਮਾਰ ਮਿੱਤਲ ਦੇ ਰਵੱਈਏ ਅਤੇ ਕੰਮਕਾਜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਲੇਖਾ ਐਸੋਸੀਏਸ਼ਨ ਨੇ ਏ.ਓ. ਸ੍ਰੀਕਾਂਤ ਸ਼ਰਮਾ ਦੀ ਅਗਵਾਈ ਹੇਠ ਇਸ ਸੰਘਰਸ਼ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਅੱਜ ਦਾ ਧਰਨਾ ਕੋਈ ਅਚਾਨਕ ਚੁੱਕਿਆ ਗਿਆ ਕਦਮ ਨਹੀਂ ਹੈ। ਇਹ ਅਗਸਤ ਨੂੰ ਹੋਈ ਜਨਰਲ ਬਾਡੀ ਦੀ ਮੀਟਿੰਗ ਵਿਚ 45 ਅਧਿਕਾਰੀਆਂ ਵਲੋਂ ਸਰਬਸੰਮਤੀ ਨਾਲ ਅਪਣਾਏ ਗਏ ਅਤੇ ਉਸ ਤੋਂ ਬਾਅਦ ਪੜਾਅਵਾਰ ਲਾਗੂ ਕੀਤੇ ਗਏ ਸ਼ਾਂਤਮਈ ਸੰਘਰਸ਼ ਦਾ ਚੌਥਾ ਪੜਾਅ ਹੈ।ਅਲਾਇੰਸ ਵਲੋਂ ਮੁੱਖ ਮੰਗੀ ਕੀਤੀ ਗਈ ਕਿ ਇੰਜ. ਰਤਨ ਕੁਮਾਰ ਮਿੱਤਲ, ਮੁੱਖ ਇੰਜੀਨੀਅਰ/ਸਾਊਥ ਜ਼ੋਨ, ਪੀ.ਐਸ.ਪੀ.ਸੀ.ਐਲ., ਪਟਿਆਲਾ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਜਨਰਲ ਬਾਡੀ ਨੇ ਅੱਗੇ ਮਤਾ ਪਾਸ ਕੀਤਾ ਹੈ ਕਿ ਪੀ.ਐਸ.ਪੀ.ਸੀ.ਐਲ. ਪ੍ਰਬੰਧਕਾਂ ਵਲੋਂ ਫ਼ੌਰੀ ਅਤੇ ਢੁਕਵੀਂ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿਚ, ਡੀ.ਐਸ. ਸਰਕਲ, ਪਟਿਆਲਾ ਦੇ ਅਧਿਕਾਰੀ ਅਗਲੇ ਹਫ਼ਤੇ ਸਮੂਹਿਕ ਛੁੱਟੀ ’ਤੇ ਜਾਣਗੇ, ਜਿਸ ਦੀ ਅਸਲ ਤਾਰੀਖ ਦਾ ਐਲਾਨ ਅਲਾਇੰਸ ਵਲੋਂ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਸਟੇਜ ਦੀ ਕਾਰਵਾਈ ਆਰਗੇਨਾਈਜ਼ਿੰਗ ਸਕੱਤਰ ਇੰਜ. ਅਮਨਦੀਪ ਸਿੰਘ ਢੀਂਡਸਾ ਨੇ ਚਲਾਈ। ਇਕੱਠ ਨੂੰ ਪ੍ਰਧਾਨ ਇੰਜ. ਜਸਤੇਜ ਸਿੰਘ ਤਿਵਾਣਾ, ਜਨਰਲ ਸਕੱਤਰ ਇੰਜ. ਗੁਰਮਨਪ੍ਰੀਤ ਸਿੰਘ ਸੋਮਲ, ਮੀਤ ਪ੍ਰਧਾਨ ਇੰਜ. ਸਰਬਜੀਤ ਸਿੰਘ ਧੀਮਾਨ, ਮੁੱਖ ਬੁਲਾਰੇ ਇੰਜ. ਅਭਿਰਾਜ ਸਿੰਘ ਰੰਧਾਵਾ, ਸਲਾਹਕਾਰ ਇੰਜ. ਹਰਜਿੰਦਰਪਾਲ ਸਿੰਘ ਚਾਹਲ, ਐਕਸੀਅਨ ਨਾਭਾ ਇੰਜ. ਪ੍ਰੀਕਸ਼ਿਤ ਭਨੋਟ, ਐਕਸੀਅਨ ਸਮਾਣਾ ਇੰਜ. ਕਵਰਦੀਪ ਸਿੰਘ, ਐਸ.ਡੀ.ਓ. ਇੰਜ. ਗੁਰਮੀਤ ਸਿੰਘ ਬਾਗੜੀ, ਐਸ.ਡੀ.ਓ. ਇੰਜ. ਸੁਰਿੰਦਰ ਸਿੰਘ ਧੋਤ ਅਤੇ ਕਈ ਹੋਰ ਅਧਿਕਾਰੀਆਂ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਆਟੋ ਚਾਲਕ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਠੱਗੇ 7.5 ਲੱਖ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨ ਆਗੂ ਮੁਹਾਰ ਅਤੇ ਮੁਕਾਮ ਨੂੰ ਇਕ ਸਾਲ ਲਈ ਪਾਰਟੀ ਤੋਂ ਕੀਤਾ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।