20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜ਼ੋਨਲ ਖੋ-ਖੋ ਟੂਰਨਾਮੈਂਟ ਵਿੱਚ ਮੈਣ ਤੇ ਧਬਲਾਨ ਸਕੂਲ ਛਾਏ

ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਕੂਲ ਖੇਡਾਂ 2026-27 ਤਹਿਤ ਜ਼ੋਨ ਪਟਿਆਲਾ-2 ਦਾ ਜ਼ੋਨਲ ਖੋ ਖੋ ਟੂਰਨਾਮੈਂਟ ਦਾ ਆਯੋਜਨ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਹ ਟੂਰਨਾਮੈਂਟ ਡਾ.

ਅਜੀਤ ਡੈਸਕ 20-08-2026
ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਕੂਲ ਖੇਡਾਂ 2026-27 ਤਹਿਤ ਜ਼ੋਨ ਪਟਿਆਲਾ-2 ਦਾ ਜ਼ੋਨਲ ਖੋ ਖੋ ਟੂਰਨਾਮੈਂਟ ਦਾ ਆਯੋਜਨ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਹ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਵਿੰਦਰ ਸਿੰਘ ਜੱਸਲ ( ਜ਼ੋਨਲ ਸਕੱਤਰ), ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ) ਅਤੇ ਸ਼੍ਰੀ ਸੁਖਦੀਪ ਸਿੰਘ ਦੀ ਯੋਗ ਅਗਵਾਈ ਹੇਠ ਨੇਪਰੇ ਚੜ੍ਹਿਆ। ਜੋਨਲ ਖੋ ਖੋ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਸਾਰੇ ਮੈਚ ਬਹੁਤ ਹੀ ਸ਼ਾਨਦਾਰ ਅਤੇ ਰੋਮਾਂਚਕ ਰਹੇ। ਜੋਨਲ ਖੋ ਖੋ ਟੂਰਨਾਮੈਂਟ ਅੰਡਰ 14 ਮੁੰਡਿਆਂ ਵਿੱਚ ਸਰਕਾਰੀ ਮਿਡਲ ਸਕੂਲ ਮੈਣ ਨੇ ਪਹਿਲਾ, ਸਰਕਾਰੀ ਹਾਈ ਸਕੂਲ ਧਬਲਾਨ ਨੇ ਦੂਜਾ ਅਤੇ ਬੁੱਢਾ ਦਲ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਜੋਨਲ ਖੋ ਖੋ ਟੂਰਨਾਮੈਂਟ ਅੰਡਰ 17 ਮੁੰਡਿਆਂ ਵਿੱਚ ਸਰਕਾਰੀ ਹਾਈ ਸਕੂਲ ਧਬਲਾਨ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਮੈਣ ਨੇ ਦੂਜਾ ਅਤੇ ਬੁੱਢਾ ਦਲ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਟੂਰਨਾਮੈਂਟ ਕਮੇਟੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਖੇਡਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਹਲਕਾ ਸਨੌਰ ’ਚ ਰਣਜੋਧ ਹਡਾਣਾ ਦੀ ਸਰਗਰਮੀ ਨੇ ਵਧਾਈ ਸਿਆਸੀ ਚਰਚਾ ਅਗਲੀ ਖ਼ਬਰ ਅਕਾਲੀ ਦਲ ਆਪਣੇ ਸਿਆਸੀ ਹਿਤਾਂ ਲਈ ਭਾਜਪਾ ਨਾਲ ਗਠਜੋੜ ਲਈ ਹੋ ਰਿਹਾ ਤਰਲੋ ਮੱਛੀ - ਮਨਜੀਤ ਮੋਟੇ ਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।