19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡਾ. ਨਿਰਮਲ ਸਿੰਘ ਨੇ ਹੋਮਿਓਪੈਥਿਕ ਇਲਾਜ ਰਾਹੀਂ ਹੁਣ ਤੱਕ ਲੱਖਾਂ ਲੋਕਾਂ ਨੂੰ ਦਿੱਤਾ ਸਿਹਤ ਲਾਭ -ਦਰਸ਼ਨ ਮਿੱਤਲ, ਜੀਵਨ ਗਰਗ

ਸਮਾਣਾ, 18 ਅਗਸਤ (ਸਾਹਿਬ ਸਿੰਘ)-ਸਮਾਣਾ ਸ਼ਹਿਰ ਵਿਚ ਲੰਬੇ ਸਮੇਂ ਤੋਂ ਮੁਫ਼ਤ ਹੋਮਿਓਪੈਥਿਕ ਡਾਕਟਰੀ ਸੇਵਾਵਾਂ ਪ੍ਰਦਾਨ ਕਰ ਰਹੇ ਪ੍ਰਸਿੱਧ ਹੋਮਿਓਪੈਥਿਕ ਡਾ. ਨਿਰਮਲ ਸਿੰਘ ਵਲੋਂ ਹੁਣ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਸ਼ੁਰੂ ਕੀਤਾ ਗਿਆ ਹੈ।

ਡਾ. ਨਿਰਮਲ ਸਿੰਘ ਦੀਆਂ ਸੇਵਾਵਾਂ ਦੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਦਰਸ਼ਨ ਮਿੱਤਲ ਅਤੇ ਜੀਵਨ ਗਰਗ। ਤਸਵੀਰ : ਸਾਹਿਬ ਸਿੰਘ 19-08-2026
ਸਮਾਣਾ, 18 ਅਗਸਤ (ਸਾਹਿਬ ਸਿੰਘ)-ਸਮਾਣਾ ਸ਼ਹਿਰ ਵਿਚ ਲੰਬੇ ਸਮੇਂ ਤੋਂ ਮੁਫ਼ਤ ਹੋਮਿਓਪੈਥਿਕ ਡਾਕਟਰੀ ਸੇਵਾਵਾਂ ਪ੍ਰਦਾਨ ਕਰ ਰਹੇ ਪ੍ਰਸਿੱਧ ਹੋਮਿਓਪੈਥਿਕ ਡਾ. ਨਿਰਮਲ ਸਿੰਘ ਵਲੋਂ ਹੁਣ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਕੈਂਪ ਅਗਰਵਾਲ ਗਊਸ਼ਾਲਾ ਸਮਾਣਾ ਵਿਖੇ ਲਗਾਇਆ ਜਾਂਦਾ ਸੀ। ਹੁਣ ਅਗਰਵਾਲ ਗਊਸ਼ਾਲਾ ਅਤੇ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਇਲਾਕਾ ਵਾਸੀਆਂ ਨੂੰ ਇਹ ਸਿਹਤ ਸੇਵਾ ਅਗਰਵਾਲ ਧਰਮਸ਼ਾਲਾ ਵਿਖੇ ਹੀ ਉਪਲਬਧ ਕਰਵਾਈ ਜਾਵੇਗੀ। ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ ਅਤੇ ਸਾਬਕਾ ਪ੍ਰਧਾਨ ਜੀਵਨ ਗਰਗ ਨੇ ਕਿਹਾ ਕਿ ਡਾ. ਨਿਰਮਲ ਸਿੰਘ ਸਮਾਣਾ ਖੇਤਰ ਲਈ ਬਹੁਤ ਵੱਡੀ ਦੇਣ ਹਨ। ਉਨ੍ਹਾਂ ਕਿਹਾ ਕਿ ਡਾਕਟਰ ਸਾਹਿਬ ਨੇ ਸਰਕਾਰੀ ਸੇਵਾ ਦੌਰਾਨ ਵੀ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਸੇਵਾਮੁਕਤੀ ਤੋਂ ਬਾਅਦ ਵੀ ਆਪਣੇ ਤਜਰਬੇ ਅਤੇ ਮਾਹਿਰਤਾ ਦਾ ਲਾਭ ਆਮ ਲੋਕਾਂ ਨੂੰ ਮੁਫ਼ਤ ਵਿਚ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਿੱਥੇ ਸਿਹਤ ਸੇਵਾਵਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ, ਉੱਥੇ ਕਿਸੇ ਤਜਰਬੇਕਾਰ ਡਾਕਟਰ ਵਲੋਂ ਬਿਨਾਂ ਕਿਸੇ ਆਰਥਿਕ ਲਾਭ ਦੇ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਨਾ ਆਪਣੇ ਆਪ ਵਿਚ ਇਕ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਇਹ ਹੋਮਿਓਪੈਥਿਕ ਕੈਂਪ ਇਕ ਸ਼ਨੀਵਾਰ ਛੱਡ ਕੇ ਮਹੀਨੇ ਵਿੱਚ ਦੋ ਵਾਰ ਅਗਰਵਾਲ ਧਰਮਸ਼ਾਲਾ ਵਿਖੇ ਲਗਾਇਆ ਜਾਵੇਗਾ। ਦਰਸ਼ਨ ਮਿੱਤਲ ਅਤੇ ਜੀਵਨ ਗਰਗ ਨੇ ਕਿਹਾ ਕਿ ਡਾ. ਨਿਰਮਲ ਸਿੰਘ ਨੇ ਸਾਲਾਂ ਤੋਂ ਸਮਾਣਾ ਦੇ ਲੋਕਾਂ ਵਿਚ ਰਹਿ ਕੇ ਆਪਣੀਆਂ ਸੇਵਾਵਾਂ ਰਾਹੀਂ ਵੱਖਰੀ ਪਛਾਣ ਬਣਾਈ ਹੈ। ਡਾ. ਨਿਰਮਲ ਸਿੰਘ ਨੇ ਲੋਕਾਂ ਨੂੰ ਹੋਮਿਓਪੈਥਿਕ ਇਲਾਜ ਪ੍ਰਣਾਲੀ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਮਿਓਪੈਥੀ ਇੱਕ ਅਜਿਹੀ ਇਲਾਜ ਪ੍ਰਣਾਲੀ ਹੈ, ਜਿਸ ਵਿਚ ਮਰੀਜ਼ ਦੇ ਲੱਛਣਾਂ, ਬਿਮਾਰੀ ਦੇ ਇਤਿਹਾਸ, ਸਰੀਰਕ ਹਾਲਤ ਅਤੇ ਵਿਅਕਤੀਗਤ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਇਲਾਜ ਦੀ ਚੋਣ ਕੀਤੀ ਜਾਂਦੀ ਹੈ। ਡਾ. ਨਿਰਮਲ ਸਿੰਘ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਨਿਯਮਿਤ ਸਿਹਤ ਜਾਂਚ, ਸੰਤੁਲਿਤ ਖੁਰਾਕ, ਸਫ਼ਾਈ, ਪੂਰੀ ਨੀਂਦ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਮੇਂ ਸਿਰ ਡਾਕਟਰੀ ਸਲਾਹ ਕਈ ਸਿਹਤ ਸਮੱਸਿਆਵਾਂ ਤੋਂ ਬਚਾਅ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਪਬਲਿਕ ਕਾਲਜ ਦੇ ਪ੍ਰਿੰਸੀਪਲ ਡਾ. ਹਰਕੀਰਤ ਸਿੰਘ, ਵਿਕਾਸ ਗਰਗ ਵਿੱਕੀ, ਰਿਸ਼ੂ ਕਰਹਾਲੀ, ਸਾਜਨ ਜਿੰਦਲ, ਬ੍ਰਿਜਭਾਨ ਬੌਬੀ ਚੌਧਰੀ, ਰਵੀ ਕੁਮਾਰ ਟਿੰਮਾ, ਸੋਨੂੰ ਬਾਂਸਲ, ਤੇਜਿੰਦਰ ਕੁਮਾਰ, ਨਵੀਨ ਕੁਮਾਰ, ਨਿਸ਼ਾਂਤ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ ਏਕਤਾ ਆਜ਼ਾਦ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਤਾ ਉਪ ਪੁਲਿਸ ਕਪਤਾਨ ਨੂੰ ਮੰਗ-ਪੱਤਰ ਅਗਲੀ ਖ਼ਬਰ ਐਸ.ਐਸ.ਟੀ. ਨਗਰ ਮੰਦਰ ਵਾਲੀ ਜਗ੍ਹਾ ਵਿਖੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।