18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੁੱਤੇ ਅਧਿਕਾਰੀ ਜਗਾਏ, ਮੇਨ ਹੋਲ ਉੱਚੇ ਚੁੱਕ ਢੱਕਣ ਲੱਗਣੇ ਸ਼ੁਰੂ

ਪਟਿਆਲਾ, 17 ਅਗਸਤ (ਅ. ਸ.

ਅਜੀਤ ਡੈਸਕ 18-08-2026
ਪਟਿਆਲਾ, 17 ਅਗਸਤ (ਅ. ਸ. ਆਹਲੂਵਾਲੀਆ)-ਲੰਘੇ ਜਰਨਲ ਹਾਊਸ ਵਿਚ ਕੌਂਸਲਰਾਂ ਵਲੋਂ ਨਵੀਆਂ ਬਣਾਈਆਂ ਜਾ ਰਹੀਆਂ ਸੜਕਾਂ ਹੇਠੋਂ ਲੰਘਦੀਆਂ ਸੀਵਰੇਜ ਲਾਈਨਾਂ ਦੇ ਮੇਨਹੋਲ ਉਪਰ ਚੁੱਕਣ ਦਾ ਮੁੱਦਾ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ। ਨਗਰ ਨਿਗਮ ਦੇ ਉੱਚ ਅਧਿਕਾਰੀ ਜੋ ਲੰਬੇ ਸਮੇਂ ਤੋਂ ਕੁੰਭਕਰਨੀ ਨੀਂਦ ਸੁੱਤੇ ਪਏ ਸਨ, ਦੀਆਂ ਦੁੜਕੀਆਂ ਲੱਗ ਗਈਆਂ ਹਨ। ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਕੌਂਸਲਰਾਂ ਤੋਂ ਟਾਲ਼ਾ ਵੱਟਦੇ ਅਧਿਕਾਰੀਆਂ ਵਲੋਂ ਸੜਕਾਂ ’ਤੇ ਨੀਵੇਂ ਹੋਏ ਮੇਨ ਹੋਲ਼ਾਂ ਨੂੰ ਉੱਚਾ ਕਰਨ ਦਾ ਕੰਮ ਜੰਗੀ ਪੱਧਰ ’ਤੇ ਆਰੰਭਿਆ ਗਿਆ ਹੈ। ਆਖਰ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਅਧਿਕਾਰੀਆਂ ਤੋਂ ਜਨਤਕ ਕੰਮ ਲੈਣ ਲਈ ਵੀ ਜਰਨਲ ਹਾਊਸ ਵਿਚ ਕੌਂਸਲਰਾਂ ਨੂੰ ਸਖ਼ਤ ਰੁਖ਼ ਅਖ਼ਤਿਆਰ ਕਰਨਾ ਪਵੇ ਤਾਂ ਕੋਈ ਚੰਗੀ ਗੱਲ ਨਹੀਂ।
ਪਿਛਲੀ ਖ਼ਬਰ ਆਉਣ ਵਾਲੀਆਂ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ-ਕ੍ਰਿਸ਼ਨ ਸਿੰਘ ਸਨੌਰ ਅਗਲੀ ਖ਼ਬਰ ਹਲਕੇ ’ਚੋਂ ਲੰਘਦੇ ਘੱਗਰ ਦਰਿਆ ਤੇ ਫ਼ੈਕਟਰੀਆਂ ਦੇ ਪਾਣੀ ਕਾਰਨ ਹਲਕੇ ਵਿਚ ਫੈਲੇ ਕੈਂਸਰ ’ਤੇ ਕਾਬੂ ਪਾਇਆ ਜਾਵੇਗਾ-ਐਡ. ਚੌਧਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।