18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਨੈਣਾਂ ਖ਼ੁਰਦ ਵਿਖੇ ਖੇਤਾਂ ’ਚੋਂ ਮੋਟਰ ਦਾ ਸਟਾਰਟਰ ਤੇ ਕੇਬਲ ਤਾਰ ਚੋਰੀ

ਸਨੌਰ, 17 ਅਗਸਤ (ਮੋਹਣ ਸਿੰਘ ਭੱਟੀ)-ਹਲਕਾ ਸਨੌਰ ਦੇ ਪਿੰਡ ਨੈਣਾਂ ਖ਼ੁਰਦ ਵਿਖੇ ਖੇਤਾਂ ਵਿਚੋਂ ਮੋਟਰ ਦਾ ਸਟਾਰਟਰ ਤੇ ਕੇਬਲ ਤਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ (ਦੀ ਧਾਰਾ 303 (2) ਅਤੇ 3 (5) ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 18-08-2026
ਸਨੌਰ, 17 ਅਗਸਤ (ਮੋਹਣ ਸਿੰਘ ਭੱਟੀ)-ਹਲਕਾ ਸਨੌਰ ਦੇ ਪਿੰਡ ਨੈਣਾਂ ਖ਼ੁਰਦ ਵਿਖੇ ਖੇਤਾਂ ਵਿਚੋਂ ਮੋਟਰ ਦਾ ਸਟਾਰਟਰ ਤੇ ਕੇਬਲ ਤਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ (ਦੀ ਧਾਰਾ 303 (2) ਅਤੇ 3 (5) ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਗੁਰਧਿਆਨ ਸਿੰਘ ਵਾਸੀ ਪਿੰਡ ਮਰਦਾਹੇੜੀ ਥਾਣਾ ਸਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਪਿੰਡ ਨੈਣਾਂ ਖ਼ੁਰਦ ਵਿਖੇ ਖੇਤੀ ਲਈ ਜ਼ਮੀਨ ਠੇਕੇ ’ਤੇ ਲਈ ਹੋਈ ਹੈ। 12 ਤੇ 13 ਅਗਸਤ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਚੋਰ ਉਸ ਦੀ ਠੇਕੇ ’ਤੇ ਲਈ ਹੋਈ ਜ਼ਮੀਨ ਵਿਚ ਲੱਗੀ ਮੋਟਰ ਦਾ ਸਟਾਰਟਰ ਤੇ ਬਿਜਲੀ ਦੀ ਕੇਬਲ ਤਾਰ ਚੋਰੀ ਕਰਕੇ ਲੈ ਗਿਆ। ਥਾਣਾ ਸਦਰ ਪੁਲਿਸ ਨੇ ਐਫ. ਆਈ. ਆਰ. ਨੰਬਰ 174 ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਅਬਰਾਵਾ ’ਚ ਖੋਲ੍ਹੀ ਚੈਰੀਟੇਬਲ ਲੈਬੋਰਟਰੀ ਅਗਲੀ ਖ਼ਬਰ ਸੜਕ ਹਾਦਸੇ ਵਿਚ ਸਾਈਕਲਿੰਗ ਕੋਚ ਸੁਖਵਿੰਦਰ ਸਿੰਘ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।