18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਗਤੀ, ਸੰਗੀਤ ਤੇ ਰਾਸ਼ਟਰ ਪ੍ਰੇਮ ਨਾਲ ਗੂੰਜਿਆ ‘ਭਜਨਾਂਜਲੀ’ ਪ੍ਰੋਗਰਾਮ

ਮਲੋਟ, 17 ਅਗਸਤ (ਪਾਟਿਲ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਐਤਵਾਰ ਨੂੰ ਦੀ ਬੰਸੀ ਹੈਰੀਟੇਜ, ਅਬੋਹਰ ਰੋਡ, ਮਲੋਟ ਵਿਖੇ ਵਿਸ਼ੇਸ਼ ਪ੍ਰੋਗਰਾਮ ‘ਭਜਨਾਂਜਲੀ’ ਕਰਵਾਇਆ ਗਿਆ। ਆਜ਼ਾਦੀ ਦਿਵਸ ਦੇ ਮੌਕੇ ਤੋਂ ਅਗਲੇ ਦਿਨ ਹੋਏ ਇਸ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ, ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਅਜੀਤ ਡੈਸਕ 18-08-2026
ਮਲੋਟ, 17 ਅਗਸਤ (ਪਾਟਿਲ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਐਤਵਾਰ ਨੂੰ ਦੀ ਬੰਸੀ ਹੈਰੀਟੇਜ, ਅਬੋਹਰ ਰੋਡ, ਮਲੋਟ ਵਿਖੇ ਵਿਸ਼ੇਸ਼ ਪ੍ਰੋਗਰਾਮ ‘ਭਜਨਾਂਜਲੀ’ ਕਰਵਾਇਆ ਗਿਆ। ਆਜ਼ਾਦੀ ਦਿਵਸ ਦੇ ਮੌਕੇ ਤੋਂ ਅਗਲੇ ਦਿਨ ਹੋਏ ਇਸ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ, ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਭਗਤੀ ਸੰਗੀਤ ਦੀਆਂ ਮਿੱਠੀਆਂ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਆਧਿਆਤਮਿਕ ਊਰਜਾ ਨਾਲ ਭਰ ਦਿੱਤਾ। ਸਮਾਗਮ ਦੌਰਾਨ ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਿਰਫ਼ ਬਾਹਰੀ ਬੰਧਨਾਂ ਤੋਂ ਮੁਕਤੀ ਨਹੀਂ, ਸਗੋਂ ਆਪਣੇ ਫਰਜ਼ਾਂ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ ਦਾ ਮੌਕਾ ਵੀ ਹੈ। ‘ਭਜਨਾਂਜਲੀ’ ਨੇ ਭਗਤੀ ਅਤੇ ਰਾਸ਼ਟਰ ਪ੍ਰੇਮ ਦਾ ਸੁੰਦਰ ਸੰਗਮ ਪੇਸ਼ ਕਰਦਿਆਂ ਪ੍ਰੇਮ, ਸ਼ਾਂਤੀ, ਸੇਵਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਸਮਾਗਮ ਦਾ ਸਮਾਪਨ ਆਧਿਆਤਮਿਕ ਆਨੰਦ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਹੋਇਆ।
ਪਿਛਲੀ ਖ਼ਬਰ ਹਨੀ ਫੱਤਣਵਾਲਾ ਨੇ ਆਪਣੇ ਸਾਥੀਆਂ ਨਾਲ ਸੁਖਬੀਰ ਬਾਦਲ ਦੀ ਸਿਹਤਯਾਬੀ ਲਈ ਅਰਦਾਸ ਕਰਵਾਈ ਅਗਲੀ ਖ਼ਬਰ ਮਲੋਟ ’ਚ ਆਜ਼ਾਦੀ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸ਼ਾਨਦਾਰ ਤਿਰੰਗਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।