17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪਟਿਆਲਾ ਤੋਂ ਲਾਪਤਾ ਹੋਈਆਂ ਤਿੰਨ ਵਿਦਿਆਰਥਣਾਂ ਪਾਣੀਪਤ ਤੋਂ ਮਿਲੀਆਂ ਸੋਸ਼ਲ ਮੀਡੀਆ ਦੀ ਪੈੜ ਨੱਪਣ ’ਤੇ ਮਿਲੀਆਂ ਤਿੰਨੋਂ ਨਾਬਾਲਗ ਲੜਕੀਆਂ

ਪਟਿਆਲਾ, 16 ਅਗਸਤ (ਮਨਦੀਪ ਸਿੰਘ ਖਰੌੜ)-ਆਜ਼ਾਦੀ ਦਿਹਾੜੇ ਵਾਲੇ ਦਿਨ ਇਥੋਂ ਦੇ ਇਕ ਸਕੂਲ ’ਚੋਂ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਲਾਪਤਾ ਹੋਈਆਂ 3 ਵਿਦਿਆਰਥਣਾਂ ਨੂੰ ਪਟਿਆਲਾ ਪੁਲਿਸ ਦੀਆਂ ਟੀਮਾਂ ਨੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਅਨੁਸਾਰ ਇਹ ਲੜਕੀਆਂ ਪਟਿਆਲਾ ਤੋਂ ਪਹਿਲਾਂ ਮੁਹਾਲੀ ਵੱਲ ਗਈਆਂ ਅਤੇ ਉਥੋਂ ਰੇਲ ਰਾਹੀਂ ਮੁੰਬਈ ਜਾ ਰਹੀਆਂ ਸਨ।

ਅਜੀਤ ਡੈਸਕ 17-08-2026
ਪਟਿਆਲਾ, 16 ਅਗਸਤ (ਮਨਦੀਪ ਸਿੰਘ ਖਰੌੜ)-ਆਜ਼ਾਦੀ ਦਿਹਾੜੇ ਵਾਲੇ ਦਿਨ ਇਥੋਂ ਦੇ ਇਕ ਸਕੂਲ ’ਚੋਂ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਲਾਪਤਾ ਹੋਈਆਂ 3 ਵਿਦਿਆਰਥਣਾਂ ਨੂੰ ਪਟਿਆਲਾ ਪੁਲਿਸ ਦੀਆਂ ਟੀਮਾਂ ਨੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਅਨੁਸਾਰ ਇਹ ਲੜਕੀਆਂ ਪਟਿਆਲਾ ਤੋਂ ਪਹਿਲਾਂ ਮੁਹਾਲੀ ਵੱਲ ਗਈਆਂ ਅਤੇ ਉਥੋਂ ਰੇਲ ਰਾਹੀਂ ਮੁੰਬਈ ਜਾ ਰਹੀਆਂ ਸਨ। ਪੁਲਿਸ ਦੀਆਂ ਟੀਮਾਂ ਦੀ ਮੁਸਤੈਦੀ ਕਾਰਨ ਤਿੰਨੋਂ ਲੜਕੀਆਂ ਨੂੰ ਪਾਣੀਪਤ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਕੇ ਪਟਿਆਲਾ ਲਿਆਂਦਾ ਜਾ ਰਿਹਾ ਹੈ। ਇਸ ਸੰਬੰਧੀ ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਕੱਲ ਇੱਥੋਂ ਦੇ ਸੇਂਟ ਪੀਟਰ ਸਕੂਲ ’ਚ ਆਜ਼ਾਦੀ ਦਿਵਸ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਤਿੰਨ ਨਾਬਾਲਗ ਲੜਕੀਆਂ ਜਿਹੜੀਆਂ ਕਿ 9ਵੀਂ ਕਲਾਸ ’ਚ ਪੜ੍ਹਦੀਆਂ ਸੀ ਘਰੇ ਨਾ ਪਹੁੰਚਣ ਦੀ ਸੂਚਨਾ ਪਟਿਆਲਾ ਪੁਲਿਸ ਨੂੰ ਮਿਲੀ। ਜਿਸ ਤਹਿਤ ਐਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ’ਚ ਡੀ. ਐਸ. ਪੀ. ਸਿਟੀ ਸੰਜੀਵ ਸਿੰਗਲਾ, ਸੀ. ਆਈ. ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ, ਸੀ. ਆਈ. ਏ. ਸਮਾਣਾ ਦੇ ਮੁਖੀ ਇੰਸ. ਅੰਕੁਰਦੀਪ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਮੁਖੀ ਵਿਨਰਪ੍ਰੀਤ ਸਿੰਘ ਦੀਆਂ ਟੀਮਾਂ ਨੇ ਸਾਈਬਰ ਸੈੱਲ ਦੀ ਸਹਾਇਤਾ ਨਾਲ ਉਕਤ ਲੜਕੀਆਂ ਦੀ ਸੋਸ਼ਲ ਮੀਡੀਆ ਦੇ ਖਾਤਿਆਂ ਨੂੰ ਘੋਖਣ ਤੋਂ ਬਾਅਦ ਰਸਤਿਆਂ ’ਚ ਲੱਗੇ ਕੈਮਰੇ ਤੋਂ ਤਸਵੀਰਾਂ ਦੇਖਦੀਆਂ ਲੜਕੀਆਂ ਦੀ ਪੈੜ ਨੱਪੀ ਕਿ ਉਹ ਲੜਕੀਆਂ ਪਟਿਆਲਾ ਤੋਂ ਕਿਸ ਪਾਸੇ ਨੂੰ ਗਈਆਂ ਸੀ। ਜਿਸ ਤਹਿਤ ਪਟਿਆਲਾ ਪੁਲਿਸ ਨੂੰ ਇਕ ਆਈ. ਪੀ. ਐਡਰੈੱਸ ਬਰਾਮਦ ਹੋਇਆ ਕਿ ਲੜਕੀਆਂ ਨੇ ਮੁੰਬਈ ਲਈ ਗੱਡੀ ਦੀਆਂ ਟਿਕਟਾਂ ਬੁੱਕ ਕਰਵਾਈਆਂ ਹਨ। ਉਨਾਂ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਲੜਕੀਆਂ ਨੂੰ ਪਾਣੀਪਤ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਕੇ ਪਟਿਆਲਾ ਲਿਆਂਦਾ ਜਾ ਰਿਹਾ ਹੈ। ਐਸ. ਐਸ. ਪੀ. ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਕੁੜੀਆਂ ਸਕੂਲ ’ਚੋਂ ਕਿਉਂ ਗਈਆਂ ਸੀ ਇਸ ਪਿੱਛੇ ਕੋਈ ਹੋਰ ਵਿਅਕਤੀ ਤਾਂ ਨਹੀਂ, ਇਹ ਗੱਲ ਕੁੜੀਆਂ ਨਾਲ ਗੱਲਬਾਤ ਕਰ ਕੇ ਹੀ ਪਤਾ ਲੱਗੇਗੀ। ਤਿੰਨੋਂ ਕੁੜੀਆਂ ਨਾਬਾਲਗ ਹੋਣ ਕਾਰਨ ਪੁਲਿਸ ਇਸ ਕੇਸ ਦੇ ਕਈ ਪਹਿਲੂਆਂ ਤੋਂ ਪੜਤਾਲ ਕਰ ਰਹੀ ਹੈ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਕੇਸ ਬਾਰੇ ਹੋਰ ਦੱਸਿਆ ਜਾ ਸਕਦਾ ਹੈ।
ਪਿਛਲੀ ਖ਼ਬਰ - ਮਾਮਲਾ ਬਿਜਲੀ ਦਾ ਖੰਭਾ ਲਾਉਣ ਦੇ ਵਿਵਾਦ ਦਾ- ਪਿੰਡ ਬੂਰੜ੍ਹ ਦੇ ਵਿਅਕਤੀ ਨੇ ਵੀਡੀਓ ਬਣਾ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼... ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਮਨਾਇਆ 80ਵਾਂ ਸੁਤੰਤਰਤਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।