15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਧੰਗੇੜਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ

ਨਾਭਾ 14 ਅਗਸਤ (ਵਰਿੰਦਰ ਵਰਮਾ)-‘ਆਪ’ ਦੀ ਭਗਵੰਤ ਮਾਨ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇਹ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਡਾ.

ਅਜੀਤ ਡੈਸਕ 15-08-2026
ਨਾਭਾ 14 ਅਗਸਤ (ਵਰਿੰਦਰ ਵਰਮਾ)-‘ਆਪ’ ਦੀ ਭਗਵੰਤ ਮਾਨ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇਹ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਹਲਕੇ ਦੇ ਪਿੰਡ ਧੰਗੇੜਾ ਵਿਚ ਬਲਾਕ ਪ੍ਰਧਾਨ ਜਗਦੀਪ ਸਿੰਘ ਸਰਪੰਚ ਧੰਗੇੜਾ ਦੀ ਅਗਵਾਈ ’ਚ ਲੋਕ ਮਿਲਣੀ ਦੌਰਾਨ 70 ਲੱਖ ਦੀ ਲਾਗਤ ਨਾਲ ਤਿਆਰ ਜਿਨ੍ਹਾਂ ’ਚ ਛੱਪੜ ਦਾ ਨਵੀਨੀਕਰਨ, ਸੋਲਰ, ਸ਼ਮਸ਼ਾਨਘਾਟ ’ਚ ਸੈੱਡ, ਗੁਰੂਘਰ ਦੇ ਅੱਗੇ ਸੋਲਰ ਲਾਇਟਾਂ, ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂਅ ਮਾਡਰਨ ਸੱਥ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਗੁਰੂ ਤੇਗ ਬਹਾਦਰ ਸਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਧੰਗੇੜਾ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ ਜੋ ਕੰਮ ਰਹਿ ਗਏ ਉਹ ਜਲਦੀ ਹੀ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਪੰਚਾਇਤ ਤੇ ਪਿੰਡ ਵਾਸੀਆ ਵਲੋਂ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਚਰਨ ਸਿੰਘ ਐਮ. ਡੀ. ਮਲਕੀਤ ਕੰਬਾਈਨ, ਪਾਖਰ ਸਿੰਘ ਐਮ. ਡੀ. ਹਰਦੇਵ ਕੰਬਾਈਨ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਿ੍ਤਪਾਲ ਸਿੰਘ ਲਚਕਾਣੀ, ਗੁਰਵਿੰਦਰ ਸਿੰਘ ਖਰੌੜ ਚੇਅਰਮੈਨ ਬਲਾਕ ਸੰਮਤੀ, ਹਰਵਿੰਦਰ ਸਿੰਘ ਪੰਚ, ਗੁਰਪੀਤ ਸਿੰਘ ਸਰਪੰਚ ਪੇਧਨੀ, ਸੈਕਟਰੀ ਗੁਰਪ੍ਰੀਤ ਸਿੰਘ ਕਲੇਰ, ਰਾਜਵੀਰ ਸਿੰਘ ਯੂਧ ਪ੍ਰਧਾਨ, ਕਰਤਾਰ ਸਿੰਘ ਸਾਬਕਾ ਸਰਪੰਚ, ਸਿਆਮ ਸਿੰਘ ਪੰਚ, ਇੰਦਰਜੀਤ ਸਿੰਘ ਪੰਚ, ਅਮਰੀਕ ਸਿੰਘ, ਡਾ. ਮਨਵੀਰ ਸਿੰਘ, ਰਣਵੀਰ ਸਿੰਘ, ਦੀਦਾਰ ਸਿੰਘ ਨੰਬਰਦਾਰ, ਹਰਦੀਪ ਸਿੰਘ ਭੰਗੂ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਰੱਖੜਾ ਵਿਖੇ ਬਰਸੀ ਸਮਾਗਮ ਕੱਲ੍ਹ-ਬਾਬਾ ਬਲਕਾਰ ਸਿੰਘ ਰੱਖੜਾ ਅਗਲੀ ਖ਼ਬਰ ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਪਟਿਆਲਾ ਵਿਖੇ ਮਨਾਇਆ ਆਜ਼ਾਦੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।