15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੋਡ ਗਿਫਟ ਪਬਲਿਕ ਸਕੂਲ ਭੁੱਨਰਹੇੜੀ ਨੇ ਮਨਾਈਆਂ ਤੀਆਂ

ਭੁੱਨਰਹੇੜੀ, 14 ਅਗਸਤ (ਧਨਵੰਤ ਸਿੰਘ)-ਗੋਡ ਗਿਫਟ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਭੁੱਨਰਹੇੜੀ ਵਿਖੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਧੂਮਧਾਮ, ਸ਼ਾਨੋ-ਸ਼ੌਕਤ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਲੋ ਸਕੂਲ ਨੂੰ ਪੰਜਾਬੀ ਵਿਰਸੇ ਦੀਆਂ ਝਲਕੀਆਂ ਪੇਸ਼ ਕਰਦੀਆਂ ਫੁਲਕਾਰੀਆਂ, ਚਰਖਿਆਂ, ਪੱਖੀਆਂ, ਪਰਾਂਦਿਆਂ ਤੇ ਹੋਰ ਰਵਾਇਤੀ ਵਸਤਾਂ ਨਾਲ ਸੁੰਦਰ ਢੰਗ ਨਾਲ ਸਜਾਇਆ।

ਅਜੀਤ ਡੈਸਕ 15-08-2026
ਭੁੱਨਰਹੇੜੀ, 14 ਅਗਸਤ (ਧਨਵੰਤ ਸਿੰਘ)-ਗੋਡ ਗਿਫਟ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਭੁੱਨਰਹੇੜੀ ਵਿਖੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਧੂਮਧਾਮ, ਸ਼ਾਨੋ-ਸ਼ੌਕਤ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਲੋ ਸਕੂਲ ਨੂੰ ਪੰਜਾਬੀ ਵਿਰਸੇ ਦੀਆਂ ਝਲਕੀਆਂ ਪੇਸ਼ ਕਰਦੀਆਂ ਫੁਲਕਾਰੀਆਂ, ਚਰਖਿਆਂ, ਪੱਖੀਆਂ, ਪਰਾਂਦਿਆਂ ਤੇ ਹੋਰ ਰਵਾਇਤੀ ਵਸਤਾਂ ਨਾਲ ਸੁੰਦਰ ਢੰਗ ਨਾਲ ਸਜਾਇਆ। ਵਿਦਿਆਰਥਣਾਂ ਤੇ ਅਧਿਆਪਕਾਂ ਨੇ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਮੱਖਣ ਸਿੰਘ ਮੱਲ੍ਹੀ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ । ਇਸ ਉਪਰੰਤ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਬੋਲੀਆਂ, ਲੋਕਗੀਤ, ਸਕਿਟ ਤੇ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਹਾਜ਼ਰੀਨ ਦਾ ਮਨ ਮੋਹ ਲਿਆ। ਗਿੱਧੇ ਵਿਚ ਖੱਟੀਆਂ-ਮਿੱਠੀਆਂ ਬੋਲੀਆਂ ਨੇ ਸਮਾਗਮ ਵਿੱਚ ਖੂਬ ਰੰਗ ਭਰਿਆ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਸਰਦਾਰ ਮੱਖਣ ਸਿੰਘ ਮੱਲ੍ਹੀ ਨੇ ਤੀਆਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਹਿਮ ਤੇ ਪਿਆਰਾ ਤਿਉਹਾਰ ਹੈ, ਜਿਸ ਨੂੰ ਮਨਾਉਣ ਲਈ ਮੁਟਿਆਰਾਂ ਦੇ ਮਨ ਵਿਚ ਵਿਸ਼ੇਸ਼ ਚਾਅ ਹੁੰਦਾ ਸੀ। ਵਿਆਹੀਆਂ ਧੀਆਂ ਤੀਆਂ ਦੇ ਮੌਕੇ ਪੇਕਿਆਂ ਦੇ ਪਿੰਡ ਆਉਂਦੀਆਂ, ਸੱਥ ਵਿਚ ਪੀਂਘਾਂ ਝੂਟਦੀਆਂ, ਗਿੱਧਾ ਪਾਉਂਦੀਆਂ ਤੇ ਆਪਣੀਆਂ ਸਹੇਲੀਆਂ ਨਾਲ ਖੁਸ਼ੀਆਂ ਸਾਂਝੀਆਂ ਕਰਦੀਆਂ ਸਨ। ਉਹ ਖੱਟੀਆਂ-ਮਿੱਠੀਆਂ ਬੋਲੀਆਂ ਪਾ ਕੇ ਹਾਸਾ-ਮਜ਼ਾਕ ਕਰਦੀਆਂ ਹਨ, ਰੋਜ਼ਨਾ ਪਰਵਾਰਿਕ ਚਿੰਤਾਵਾਂ ਤੋਂ ਮੁਕਤ ਹੋਕੇ ਸਹੇਲੀਆਂ ਨਾਲ ਖੁਸ਼ੀਆਂ ਦੇ ਪਲ ਮਾਣਦੀਆਂ ਸਨ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਲਈ ਬੇਹੱਦ ਜ਼ਰੂਰੀ ਹਨ।
ਪਿਛਲੀ ਖ਼ਬਰ ਸੁਖਬੀਰ ’ਤੇ ਹਮਲੇ ਦੀ ਜਸਪਾਲ ਸਿੰਘ ਬਿੱਟੂ ਚੱਠਾ ਵਲੋਂ ਸਖ਼ਤ ਨਿਖੇਧੀ ਅਗਲੀ ਖ਼ਬਰ ਚੈਸ ਮੁਕਾਬਲਿਆ ਵਿਚ ਬਾਬਾ ਫ਼ਰੀਦ ਸਕੂਲ ਤੁਰਖੇੜੀ ਦੇ ਲੜਕਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।