14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬਨੂੜ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਬਨੂੜ, 13 ਅਗਸਤ (ਭੁਪਿੰਦਰ ਸਿੰਘ)- ਬਨੂੜ ਦੇ ਵਾਰਡ ਨੰਬਰ 6 ਦੇ ਕੌਂਸਲਰ ਹਰਜੋਤ ਸਿੰਘ ਬਾਜਵਾ, ਕੌਂਸਲਰ ਕਰਨੈਲ ਸਿੰਘ, ਕੌਂਸਲਰ ਜਸਵਿੰਦਰ ਕੌਰ ਤੇ ਕੌਂਸਲਰ ਜਸਵੀਰ ਕੌਰ ਤੇ ਉਨ੍ਹਾਂ ਦੇ ਪਤਨੀ ਜਤਿੰਦਰ ਗੋਲਡੀ ਦੀ ਅਗਵਾਈ ਵਿਚ ਤੀਆਂ ਦਾ ਪਵਿੱਤਰ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸ਼ਹਿਰ ਦੀਆਂ ਵਿਆਹੀਆਂ, ਕਵਾਰੀਆਂ, ਕੁੜੀਆਂ ਤੇ ਬੱਚੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆਂ, ਲੋਕ ਨਾਚ ਅਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਿਤ ਗਾਣੇ ਗਾ ਕੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਮੁਟਿਆਰਾਂ ਵਲੋਂ ਵਧੀਆ ਪਕਵਾਨ ਵੀ ਬਣਾਏ ਗਏ।

ਅਜੀਤ ਡੈਸਕ 14-08-2026
ਬਨੂੜ, 13 ਅਗਸਤ (ਭੁਪਿੰਦਰ ਸਿੰਘ)- ਬਨੂੜ ਦੇ ਵਾਰਡ ਨੰਬਰ 6 ਦੇ ਕੌਂਸਲਰ ਹਰਜੋਤ ਸਿੰਘ ਬਾਜਵਾ, ਕੌਂਸਲਰ ਕਰਨੈਲ ਸਿੰਘ, ਕੌਂਸਲਰ ਜਸਵਿੰਦਰ ਕੌਰ ਤੇ ਕੌਂਸਲਰ ਜਸਵੀਰ ਕੌਰ ਤੇ ਉਨ੍ਹਾਂ ਦੇ ਪਤਨੀ ਜਤਿੰਦਰ ਗੋਲਡੀ ਦੀ ਅਗਵਾਈ ਵਿਚ ਤੀਆਂ ਦਾ ਪਵਿੱਤਰ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸ਼ਹਿਰ ਦੀਆਂ ਵਿਆਹੀਆਂ, ਕਵਾਰੀਆਂ, ਕੁੜੀਆਂ ਤੇ ਬੱਚੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆਂ, ਲੋਕ ਨਾਚ ਅਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਿਤ ਗਾਣੇ ਗਾ ਕੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਮੁਟਿਆਰਾਂ ਵਲੋਂ ਵਧੀਆ ਪਕਵਾਨ ਵੀ ਬਣਾਏ ਗਏ। ਪ੍ਰਬੰਧਕਾਂ ਨੇ ਕੁੜੀਆ ਨੂੰ ਮਿਠਾਈ ਤੇ ਨਕਦੀ ਦੇ ਕੇ ਮਾਣ ਸਨਮਾਨ ਦਿੰਦਿਆ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸਵਰਨਜੀਤ ਕੌਰ ਨੇ ਸ਼ਮੂਲੀਅਤ ਕਰਦਿਆਂ ਤੀਆਂ ਦੀ ਸਭ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਿਰਮਲ ਸਿੰਘ ਨਿੰਮਾ ਸਾਬਕਾ ਪ੍ਧਾਨ ਕੌਸਲ ਬਨੂੜ, ਤਸਵਿੰਦਰ ਸਿੰਘ, ਜਗਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਮੌਜੂਦ ਸਨ। ਇਸ ਤੋਂ ਇਲਾਵਾ ਕੁੜੀਆਂ, ਬੱਚੀਆਂ ਨੇ ਵੱਡੀ ਗਿਣਤੀ ’ਚ ਸਮੂਲੀਅਤ ਕਰਦਿਆਂ ਤੀਆਂ ਦਾ ਖੂਬ ਅਨੰਦ ਮਾਣਿਆ।
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ ’ਚ ਸਲਾਨਾ ਬਰਸੀ ਮੌਕੇ ਪੰਜਰਥ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ’ਚ ਸ਼੍ਰੀ ਜੇ. ਕੇ. ਕਾਟੇ ਮੈਮੋਰੀਅਲ ਆਲ ਇੰਡੀਆ ਇੰਟਰ-ਸਕੂਲ ਗਿਆਨ ਸੰਮੇਲਨ ਦਾ ਹੋਇਆ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।