14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ੍ਰੀ ਸ਼ਿਵ ਮਹਾਂਪੁਰਾਣ ਕਥਾ ਲਈ ਰਾਜ ਕੁਮਾਰ ਰਾਣਾ ਨੂੰ ਦਿੱਤਾ ਸੱਦਾ

ਸਨੌਰ, 13 ਅਗਸਤ (ਸੋਖਲ)-ਸਾਵਣ ਮਹੀਨੇ ਨੂੰ ਸਮਰਪਿਤ ਸ੍ਰੀ ਸ਼ਿਵ ਮਹਾਪੁਰਾਣ ਕਥਾ ਅੰਮ੍ਰਿਤ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਸੰਬੰਧੀ ਸੱਦਾ ਪੱਤਰ ਦੇਣ ਲਈ ਰਾਕੇਸ਼ ਮਿੱਤਲ ਤੇ ਸ਼ਾਨੇਲਸ਼ਵਰ ਮਹਾਦੇਵ ਸੇਵਾ ਦਲ ਦੇ ਮੈਂਬਰ ਹਲਕਾ ਸਨੌਰ ਦੇ ਸਮਾਜ ਸੇਵੀ ਤੇ ਪੰਜਾਬ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਣਾ ਕੋਲ ਪਹੁੰਚੇ।

ਅਜੀਤ ਡੈਸਕ 14-08-2026
ਸਨੌਰ, 13 ਅਗਸਤ (ਸੋਖਲ)-ਸਾਵਣ ਮਹੀਨੇ ਨੂੰ ਸਮਰਪਿਤ ਸ੍ਰੀ ਸ਼ਿਵ ਮਹਾਪੁਰਾਣ ਕਥਾ ਅੰਮ੍ਰਿਤ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਸੰਬੰਧੀ ਸੱਦਾ ਪੱਤਰ ਦੇਣ ਲਈ ਰਾਕੇਸ਼ ਮਿੱਤਲ ਤੇ ਸ਼ਾਨੇਲਸ਼ਵਰ ਮਹਾਦੇਵ ਸੇਵਾ ਦਲ ਦੇ ਮੈਂਬਰ ਹਲਕਾ ਸਨੌਰ ਦੇ ਸਮਾਜ ਸੇਵੀ ਤੇ ਪੰਜਾਬ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਣਾ ਕੋਲ ਪਹੁੰਚੇ। ਇਸ ਮੌਕੇ ਸੇਵਾ ਦਲ ਦੇ ਮੈਂਬਰਾਂ ਵਲੋਂ ਰਾਜ ਕੁਮਾਰ ਰਾਣਾ ਨੂੰ ਸ੍ਰੀ ਸ਼ਿਵ ਮਹਾਪੁਰਾਣ ਕਥਾ ਅੰਮ੍ਰਿਤ ਗਿਆਨ ਯੱਗ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ। ਰਾਜ ਕੁਮਾਰ ਰਾਣਾ ਨੇ ਸੱਦਾ ਸਵੀਕਾਰ ਕਰਦਿਆਂ ਧਾਰਮਿਕ ਸਮਾਗਮ ਦੀ ਸਫਲਤਾ ਲਈ ਆਯੋਜਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਆਯੋਜਕਾਂ ਨੇ ਦੱਸਿਆ ਕਿ 23 ਤੋਂ 29 ਅਗਸਤ ਤੱਕ ਕਰਵਾਏ ਜਾਣ ਵਾਲੇ ਇਸ ਪਾਵਨ ਸਮਾਗਮ ਦੌਰਾਨ ਸੰਗਤਾਂ ਨੂੰ ਸ੍ਰੀ ਸ਼ਿਵ ਮਹਾਪੁਰਾਣ ਦੀ ਕਥਾ ਰਾਹੀਂ ਅਧਿਆਤਮਿਕ ਗਿਆਨ ਤੇ ਭਗਤੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਤੇ ਸ਼ਰਧਾਲੂਆਂ ਨੂੰ ਇਸ ਧਾਰਮਿਕ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋ ਕੇ ਧਾਰਮਿਕ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਹੋਏ ਫਰਾਰ ਅਗਲੀ ਖ਼ਬਰ ਸੋਚੀ ਸਮਝੀ ਸਾਜਿਸ਼ ਤਹਿਤ ਸੁਖਬੀਰ ਸਿੰਘ ਬਾਦਲ ’ਤੇ ਕੀਤਾ ਗਿਆ ਹਮਲਾ-ਜਥੇਦਾਰ ਗਾਬੜੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।