09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੈਂ ਕਾਂਗਰਸੀ ਸੀ ਕਾਂਗਰਸੀ ਹਾਂ ਕਾਂਗਰਸੀ ਰਹਾਂਗਾ-ਮਨੂੰ ਸ਼ਰਮਾ

ਸਮਾਣਾ, 8 ਅਗਸਤ (ਸਾਹਿਬ ਸਿੰਘ)-ਕਿਸੇ ਨੂੰ ਪਾਰਟੀ ’ਚ ਸ਼ਾਮਿਲ ਕਰਨ ਤੋਂ ਪਹਿਲਾਂ ਉਸ ਬੰਦੇ ਦੀ ਦਿਲੀ ਇੱਛਾ ਪਤਾ ਕਰ ਲੈਣੀ ਚਾਹੀਦੀ ਹੈ ਤੇ ਜਿਸ ਪਾਰਟੀ ਨਾਲ ਵਿਚਾਰਧਾਰਾ ਨਾ ਮਿਲਦੀ ਹੋਵੇ ਉਸ ਪਾਰਟੀ ਵਿਚ ਜਾਣ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ।’ ਇਹ ਵਿਚਾਰ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਮਨੂੰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ।

ਅਜੀਤ ਡੈਸਕ 09-08-2026
ਸਮਾਣਾ, 8 ਅਗਸਤ (ਸਾਹਿਬ ਸਿੰਘ)-ਕਿਸੇ ਨੂੰ ਪਾਰਟੀ ’ਚ ਸ਼ਾਮਿਲ ਕਰਨ ਤੋਂ ਪਹਿਲਾਂ ਉਸ ਬੰਦੇ ਦੀ ਦਿਲੀ ਇੱਛਾ ਪਤਾ ਕਰ ਲੈਣੀ ਚਾਹੀਦੀ ਹੈ ਤੇ ਜਿਸ ਪਾਰਟੀ ਨਾਲ ਵਿਚਾਰਧਾਰਾ ਨਾ ਮਿਲਦੀ ਹੋਵੇ ਉਸ ਪਾਰਟੀ ਵਿਚ ਜਾਣ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ।’ ਇਹ ਵਿਚਾਰ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਮਨੂੰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦਾਅਵਾ ਕੀਤਾ ਸੀ ਕਿ ਮਨੂੰ ਸ਼ਰਮਾ ਆਮ ਆਦਮੀ ਵਿਚ ਸ਼ਾਮਿਲ ਹੋ ਗਏ ਹਨ। ਮਨੂੰ ਸ਼ਰਮਾ ਨੇ ਆਖਿਆ ਕਿ ਉਹ ਹਰਚੰਦ ਸਿੰਘ ਬਰਸਟ ਦੇ ਦਫ਼ਤਰ ਗਏ ਸਨ ਜਿਥੇ ਉਨ੍ਹਾਂ ਦੇ ਗਲ ਵਿਚ ਸਿਰੋਪਾਓ ਪਾ ਦਿੱਤਾ ਗਿਆ ਸੀ। ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਆਖਿਆ ਕਿ 2021 ਵਿਚ ਨਗਰ ਕੌਂਸਲ ਦੀ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਉਨ੍ਹਾਂ ਉਸ ਵੇਲੇ ਪਾਰਟੀ ਦਾ ਸਾਥ ਨਹੀਂ ਛੱਡਿਆ ਤਾਂ ਹੁਣ ਕਿਉਂ ਛੱਡਾਂਗਾ। ਜ਼ਿਲ੍ਹਾ ਯੂਥ ਕਾਂਗਰਸ ਦੀਆਂ ਵੋਟਾਂ ਵਿਚ ਪਟਿਆਲਾ ਜ਼ਿਲ੍ਹੇ ਦੇ ਸਾਰੇ ਸਾਬਕਾ ਵਿਧਾਇਕਾਂ ਨੇ ਉਸ ਦਾ ਵਿਰੋਧ ਕੀਤਾ ਸੀ ਪਰ ਫਿਰ ਵੀ ਉਹ ਪਾਰਟੀ ਵਿਚ ਹਨ। ਮਨੂੰ ਸ਼ਰਮਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਹਾਜ਼ਰੀ ਵਿਚ ਕਾਂਗਰਸ ਨਾਲ ਚਟਾਨ ਵਾਂਗ ਖੜ੍ਹੇ ਰਹਿਣ ਦਾ ਐਲਾਨ ਕੀਤਾ। ਇਸ ਮੌਕੇ ਵਿਜੇ ਗਰਗ, ਨਵੀਨ ਸਿੰਗਲਾ ਤੇ ਰਾਜ ਕੁਮਾਰ ਟਿੰਕਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਣਾ ਤੋਂ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ 38ਵੀਂ ਪੈਦਲ ਯਾਤਰਾ ਰਵਾਨਾ ਰਾਤ ਦੇ ਮਹਾਂਮਾਈ ਗੁਣਗਾਇਨ ’ਚ ਰਾਜਿੰਦ... ਅਗਲੀ ਖ਼ਬਰ ਭਾਜਪਾ ਦੀ ਸਰਕਾਰ ਬਣਨ ’ਤੇ ਹਲਕਾ ਘਨੌਰ ਨੂੰ ਨਸ਼ਾ ਮੁਕਤ ਬਣਾਵਾਂਗੇ-ਵਿਕਾਸ ਸ਼ਰਮਾ ਪਿੰਡ ਹਰਪਾਲਾਂ ਤੋਂ ਆਮ ਆਦਮੀ ਪਾਰਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।