08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲੋਕ ਸਾਹਿਤ ਸੰਗਮ ਦੇ ਡਾ. ਸੁਧਾ ਓਮ ਢੀਂਗਰਾ ਦੀ ਪੁਸਤਕ ‘ਖਿੜਕੀਆਂ ’ਚੋਂ ਝਾਕਦੀਆਂ ਅੱਖਾਂ’ ਲੋਕ ਅਰਪਣ

ਰਾਜਪੁਰਾ, 7 ਅਗਸਤ (ਜੀ. ਪੀ.

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮਨਵਾਉਣ ਲਈ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਲਈ ਮੁਲਾਜ਼ਮਾਂ ਦਾ ਜਥਾ ਨਾਭਾ ਤੋਂ ਰਵਾਨਾ ਹੁੰਦੇ ਹੋਏ। ਤਸਵੀਰ : ਵਰਿੰਦਰ ਵਰਮਾ ਨਾਭਾ 08-08-2026
ਰਾਜਪੁਰਾ, 7 ਅਗਸਤ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਦੀ ਸੀਨੀਅਰ ਸਿਟੀਜ਼ਨ ਕੌਂਸਲ ਵਿਚ ਸਾਵਣ ਕਵੀ ਦਰਬਾਰ ਦੀ ਬੈਠਕ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਹੇਠ ਹੋਈ। ਜਿਸ ਵਿਚ ਪ੍ਰਸਿੱਧ ਕਵੀ ਸੰਪਾਦਕ ਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਵਲੋਂ ਅਨੁਵਾਦਿਕ ਉੱਘੀ ਪ੍ਰਵਾਸੀ ਹਿੰਦੀ ਲੇਖਕਾ ਡਾ. ਸੁਧਾ ਓਮ ਢੀਂਗਰਾ ਦੀ ਪੁਸਤਕ ‘ਅੱਖਾਂ ਵਿਚੋਂ ਝਾਕਦੀਆਂ ਅੱਖਾਂ’ ਦਾ ਲੋਕ ਅਰਪਣ ਕੀਤਾ। ਬੈਠਕ ’ਚ ਵਿਸ਼ੇਸ਼ ਮਹਿਮਾਨ ਵਜੋਂ ਮੁਖੀ ਪੰਜਾਬੀ ਵਿਭਾਗ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਡਾ. ਅਮਰਜੀਤ ਸਿੰਘ, ਇਕਬਾਲ ਸਿੰਘ ਸਭਰਵਾਲ, ਸ਼ਾਇਰਾ ਸੰਦੀਪ ਜਸਵਾਲ ਤੇ ਨਵਦੀਪ ਮੁੰਡੀ ਨੇ ਸ਼ਿਰਕਤ ਕੀਤੀ। ਸਟੇਜ ਦੀ ਕਾਰਵਾਈ ਬਲਦੇਵ ਸਿੰਘ ਖੁਰਾਣਾ ਨੇ ਨਿਭਾਈ। ਇਸ ਪੁਸਤਕ ਦੇ ਬਾਰੇ ਮੁੱਢਲੇ ਜਾਣਕਾਰੀ ਦਿੰਦਿਆਂ ਡਾ. ਅਮਰਜੀਤ ਕੌਂਕੇ ਨੇ ਕਿਹਾ ਕਿ ਡਾ. ਸੁਧਾ ਓਮ ਢੀਂਗਰਾ ਦੀਆਂ ਇਹ ਕਹਾਣੀਆਂ ਪ੍ਰਵਾਸੀ ਸਾਹਿਤ ਦੇ ਪ੍ਰਸੰਗ ਵਿਚ ਬਹੁਤ ਹੀ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਡਾ. ਅਮਰਜੀਤ ਸਿੰਘ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੇ ਬੋਲਦਿਆਂ ਕਿਹਾ ਇਹ ਪੁਸਤਕ ਪੰਜਾਬੀ ਸਾਹਿਤ ਵਿਚ ਇਕ ਬਹੁਤ ਵੱਡੀ ਆਮਦ ਹੈ। ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਇਕ ਭਾਸ਼ਾ ਦੇ ਮੁਹਾਵਰੇ ਨੂੰ ਦੂਜੀ ਭਾਸ਼ਾ ਦੇ ਮੁਹਾਵਰੇ ਵਿਚ ਢਾਲਣਾ ਬਹੁਤ ਹੀ ਜਟਿਲ ਕਾਰਜ ਹੈ। ਕਵੀ ਦਰਬਾਰ ਵਿਚ ਕਰਮ ਸਿੰਘ ਹਕੀਰ ਨੇ ਗੀਤ ਨਾਲ ਆਗਾਜ਼ ਕੀਤਾ। ਹਰਪਾਲ ਸਿੰਘ ਪਾਲ, ਸੁਨੀਤਾ ਦੇਸ ਰਾਜ, ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਆਪਣੇ ਕਲਾਮ ਸੁਣਾਏ। ਮਦਨ ਲਾਲ ਸੇਠੀ, ਇੰਦਰਜੀਤ ਸਿੰਘ ਲਾਂਭਾ, ਗੁਰਵਿੰਦਰ ਦੀਪ ਜੀ. ਪੀ. ਅਤੇ ਰਾਕੇਸ਼ ਨਾਦਾਨ ਨੇ ਆਪਣੀ ਰਚਨਾਵਾਂ ਸੁਣਾ ਕੇ ਵਾਹ ਵਾਹ ਖੱਟੀ। ਪ੍ਰਸਿੱਧ ਲੋਖਕਾ ਤੇ ਅਦਾਕਾਰਾ ਸੁਰਿੰਦਰ ਕੌਰ ਬਾੜਾ , ਪ੍ਰੋ. ਸਤਵੰਤ ਕੌਰ ਤੇ ਨਵਨੀਤ ਕੌਰ ਨੇ ਗੀਤ ਸੁਣਾ ਕੇ ਸਰੋਤੇ ਕੀਲ ਦਿੱਤੇ। ਦਲਜੀਤ ਸਿੰਘ ਸੈਦਖੇੜੀ, ਹਰੀ ਸਿੰਘ ਚਮਕ, ਸੰਦੀਪ ਜਸਵਾਲ ਤੇ ਨਵਦੀਪ ਮੁੰਡੀ ਨੇ ਕਵਿਤਾ ਸੁਣਾ ਕੇ ਨਿਹਾਲ ਕੀਤਾ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ‘ਕਬਰਾਂ ਬੋਲ ਪਈਆਂ’ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਇੰਜ ਰਤਨ ਸ਼ਰਮਾ, ਓ. ਪੀ. ਮਦਾਨ, ਜਾਗਰ ਸਿੰਘ, ਭੀਮ ਸੈਨ ਝੂਲੇਲਾਲ, ਇਕਬਾਲ ਸਿੰਘ ਸਭਰਵਾਲ ਨੇ ਵੀ ਆਪਣੀ ਰਚਨਾਵਾਂ ਸਾਂਝੀਆਂ ਕੀਤੀਆਂ।
ਪਿਛਲੀ ਖ਼ਬਰ ਸੂਬਾਈ ਅਧਿਕਾਰੀਆਂ ਵਲੋਂ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਦਾ ਦੌਰਾ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦਰਮਿਆਨ ਹੋਇਆ ਇਕਰਾਰਨਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।