05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਸ਼ਾ ਮੁਕਤ ਕਰਵਾਉਣ ਲਈ ਪਿੰਡ-ਪਿੰਡ ਸ਼ਹਿਰ ਸ਼ਹਿਰ ਲਗਾਏ ਜਾਣਗੇ ਕੈਂਪ-ਭੈਣ ਕੈਲਾਸ਼, ਡਾ. ਰਮਾ ਦੀਦੀ

ਰਾਜਪੁਰਾ, 4 ਅਗਸਤ (ਜੀ. ਪੀ.

ਅਜੀਤ ਡੈਸਕ 05-08-2026
ਰਾਜਪੁਰਾ, 4 ਅਗਸਤ (ਜੀ. ਪੀ. ਸਿੰਘ)-ਦੇਸ਼ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਣ ਨੂੰ ਠੱਲ੍ਹ ਪਾਉਣ ਲਈ ਬ੍ਰਹਿਮਾਕੁਮਾਰੀਜ਼ ਵਲੋਂ ਦੇਸ਼ ਭਰ ਦੇ 10 ਕਰੋੜ ਵਿਅਕਤੀਆਂ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜਿਸ ਲਈ ਸਥਾਨਕ ਬ੍ਰਹਿਮਾਕੁਮਾਰੀ ਆਸ਼ਰਮ ਵਰਦਾਨੀ ਭਵਨ ਵਿਖੇ ਮੁਖੀ ਭੈਣ ਕੈਲਾਸ਼ ਦੀ ਦੇਖ-ਰੇਖ ’ਚ ਰੋਜ਼ਾਨਾ ਪ੍ਰੋਗਰਾਮ ਚੱਲ ਰਹੇ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਡਾ. ਰਮਾ ਤੇ ਭੈਣ ਕੈਲਾਸ਼ ਨੇ ਦੱਸਿਆ ਕਿ ਬ੍ਰਹਿਮਾਕੁਮਾਰੀਜ਼ ਹੈੱਡ ਆਫ਼ਿਸ ਮਾਉਂਟਆਬੂ ਦੀ ਦਾਦੀ ਪ੍ਰਕਾਸ਼ਮਨੀ ਦੀ ਯਾਦ ’ਚ ਬ੍ਰਹਿਮਾਕੁਮਾਰੀਜ਼ ਮਿਸ਼ਨ ਨੇ ਦੇਸ਼ ਭਰ ’ਚ 10 ਕਰੋੜ ਵਿਅਕਤੀਆਂ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਰੱਖਿਆ ਹੈ ਤੇ ਜ਼ਿਲ੍ਹਾ ਪਟਿਆਲਾ ’ਚ ਉਹ 50 ਹਜ਼ਾਰ ਵਿਅਕਤੀਆਂ ਨੂੰ ਨਸ਼ਾ ਮੁਕਤੀ ਤੋਂ ਰਾਹਤ ਦਿਵਾਉਣਗੇ। ਇਸ ਮਿਸ਼ਨ ਦਾ ਮੁੱਖ ਉਦੇਸ਼ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਸਿਹਤ ਅਤੇ ਨਸ਼ਾ ਮੁਕਤੀ ਦੇ ਪ੍ਰਤੀ ਜਾਗਰੂਕ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦਾ ਨਿਰਮਾਣ ਸਿਰਫ਼ ਕਾਨੂੰਨਾਂ ਨਾਲ ਨਹੀਂ ਹੋ ਸਕਦਾ ਸਗੋਂ ਸਿਹਤਮੰਦ ਜੀਵਨਸ਼ੈਲੀ, ਜਾਗਰੂਕਤਾ, ਆਪਣੇ ’ਤੇ ਕੰਟਰੋਲ, ਅਗਾਂਹ ਵਧੂ ਸੋਚ, ਜੀਵਨ ਮੁੱਲਾਂ ਅਤੇ ਸਮਾਜ ਦੀ ਭਾਗੀਦਾਰੀ ਨਾਲ ਹੁੰਦਾ ਹੈ। ਇਸ ਮੁਹਿੰਮ ਤਹਿਤ ਵਿਦਿਆਰਥੀਆਂ, ਨੌਜਵਾਨਾਂ, ਅਧਿਆਪਕਾਂ, ਔਰਤਾਂ, ਬੱਚਿਆਂ ਦੇ ਮਾਪੇ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਮਾਜਿਕ ਸੰਗਠਨਾਂ ਨੂੰ ਜੋੜਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 10 ਕਰੋੜ ਪ੍ਰਤਿਗਿਆ ਮੁਹਿੰਮ ਦਾ ਉਦੇਸ਼ ਸਿਰਫ ਸਹੁੰ ਚੁਕਾਉਣਾ ਨਹੀਂ ਸਗੋਂ ਸਿਹਤ ਅਤੇ ਨਸ਼ਾ ਮੁਕਤ ਜੀਵਨ ਦੇ ਜਨਜਾਗਰਣ, ਜਨਭਾਗੀਦਾਰੀ ਅਤੇ ਅਗਾਂਹ ਵਧੂ ਸੋਚ ਨਾਲ ਸਮਾਜ ’ਚ ਨਵਾਂ ਯੁਗ ਲਿਆਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਭੈਣ ਗੀਤੂ, ਭੈਣ ਚੰਚਲ, ਭੈਣ ਪ੍ਰੀਤੀ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ ਹੋਣ ਨਾਲ ਸ਼ਹਿਰ ਵਿਚ ਸਫ਼ਾਈ ਸ਼ੁਰੂ ਅਗਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੇ ਕਰਵਾਏ ਧਾਰਮਿਕ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।