04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਗੁਰਦੁਆਰਾ ਸਾਹਿਬ ਬਣਿਆ ਵਿਦਿਆਰਥੀਆਂ ਦਾ ਸਹਾਰਾ-ਲਵਲੀ

ਅਜੀਤ ਡੈਸਕ 26-07-2026
ਪਟਿਆਲਾ, 25 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਕੁਲਵਿੰਦਰ ਸਿੰਘ ਲਵਲੀ ਜਰਨਲ ਸਕੱਤਰ ਤੇ ਮੁੱਖ ਬੁਲਾਰਾ ਪੁਨਰ ਸੁਰਜੀਤ ਅਕਾਲੀ ਦਲ ਨੇ ਪ੍ਰੈੱਸ ਨੋਟ ਰਾਹੀਂ ਕਿਹਾ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਵਿਦਿਆਰਥੀਆਂ ਦਾ ਸਹਾਰਾ ਬਣਿਆ। ਉਨ੍ਹਾਂ ਕਿਹਾ ਦਿੱਲੀ ਸਰਕਾਰ ਨੇ ਜੰਤਰ ਮੰਤਰ ਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਅੰਨਾਂ ਤਸ਼ੱਦਦ ਕੀਤਾ ਅਤੇ ਕੁੜੀਆਂ ’ਤੇ ਵੀ ਡਾਂਗਾ ਮਾਰੀਆਂ। ਉਨ੍ਹਾਂ ਕਿਹਾ ਗੁਰਦੁਆਰਾ ਬੰਗਲਾ ਸਾਹਿਬ ਦੇ ਪ੍ਰਬੰਧਕ ਵਿਦਿਆਰਥੀਆਂ ਦਾ ਸਹਾਰਾ ਬਣੇ, ਇਨ੍ਹਾਂ ਜ਼ਖ਼ਮੀ ਬਚਿਆ ਦੀ ਮਲ੍ਹਮ ਪੱਟੀ ਕੀਤੀ ਲੰਗਰ ਛਕਾਇਆ ਅਤੇ ਰਹਿਣ ਦਾ ਪ੍ਰਬੰਧ ਕੀਤਾ ਜੋ ਕੀ ਗੁਰਦੁਆਰਾ ਸਾਹਿਬ ਦਾ ਸ਼ਲਾਘਾਯੋਗ ਕੰਮ ਹੈ। ਇਸ ਸਮੇਂ ਤਜਿੰਦਰਪਾਲ ਸਿੰਘ ਰਾਣਾ, ਅਮਰਜੀਤ ਸਿੰਘ ਲਾਂਬਾ ਸਕੱਤਰ, ਜਸਬੀਰ ਸਿੰਘ ਉਬਰਾਏ, ਅਮਰਜੀਤ ਸਿੰਘ ਚੋਪੜਾ, ਜਸਵਿੰਦਰ ਸਿੰਘ ਜੱਸੀ, ਜਸਬੀਰ ਸਿੰਘ ਮੰਗਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਚਾਇਤੀ ਫੰਡਾਂ ’ਚ ਹੋਏ ਘਪਲੇ ਸੰਬੰਧੀ ਸਾਬਕਾ ਸਰਪੰਚ ਤੇ ਪੰਚਾਇਤ ਸੈਕਟਰੀ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ ਹਲਕੇ ਦੇ ਪਿ... ਅਗਲੀ ਖ਼ਬਰ ਪੰਜਾਬ ਸਰਕਾਰ ਸਫ਼ਾਈ ਕਰਮਚਾਰੀਆਂ, ਮਨਰੇਗਾ ਵਰਕਰਾਂ ਤੇ ਬਿਜਲੀ ਕਾਮਿਆਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ-ਭਾਜਪਾ ਆਗੂ ਡਾ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।