12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਚਰਨ ਸਿੰਘ ਰਲਹਨ ਦਾ ਸਨਮਾਨ

ਅਜੀਤ ਡੈਸਕ 24-07-2026
ਨਾਭਾ, 23 ਜੁਲਾਈ (ਜਗਨਾਰ ਸਿੰਘ ਦੁਲੱਦੀ)-ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਚਰਨ ਸਿੰਘ ਰਲਹਨ ਦਾ ਸਥਾਨਕ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਚੇਅਰਮੈਨ ਡਾ. ਸਤਪਾਲ ਅਗਰਵਾਲ ਤੇ ਪ੍ਰਧਾਨ ਚਮਨ ਲਾਲ ਮਿੱਤਲ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਸਤਪਾਲ ਅਗਰਵਾਲ ਤੇ ਚਮਨ ਲਾਲ ਮਿੱਤਲ ਵਲੋਂ ਨਵ ਨਿਯੁਕਤ ਪ੍ਰਧਾਨ ਚਰਨ ਸਿੰਘ ਰਲਹਨ ਨੂੰ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚਰਨ ਸਿੰਘ ਰਲਹਨ ਇਕ ਸੁਲਝੇ ਹੋਏ ਮਿਹਨਤੀ ਅਤੇ ਦੂਰਅੰਦੇਸ਼ ਸੋਚ ਵਾਲੇ ਇਨਸਾਨ ਹਨ, ਜਿਨ੍ਹਾਂ ਨੂੰ ਉਦਯੋਗ ਨਾਲ ਜੁੜੇ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਪਰੰਤ ਨਵ ਨਿਯੁਕਤ ਪ੍ਰਧਾਨ ਚਰਨ ਸਿੰਘ ਰਲਹਨ ਨੇ ਚੇਅਰਮੈਨ ਡਾ. ਸਤਪਾਲ ਅਗਰਵਾਲ, ਪ੍ਰਧਾਨ ਚਮਨ ਲਾਲ ਪੱਪੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਵਲੋਂ ਦਿੱਤੇ ਗਏ ਸਤਿਕਾਰ ਨੂੰ ਹਮੇਸ਼ਾ ਯਾਦ ਰੱਖਣਗੇ ਤੇ ਐਸੋਸੀਏਸ਼ਨ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਸ ਮੌਕੇ ਰਾਕੇਸ਼ ਕੁਮਾਰ, ਚੰਦਰ ਪ੍ਰਕਾਸ, ਹੰਸ ਰਾਜ, ਚਮਕੋਰ, ਬੋਨੀ, ਪਬਨ ਸਰਮਾ, ਅਸ਼ਵਨੀ ਸਚਦੇਵਾ, ਪੱਪੂ ਅਰੋੜਾ, ਬੋਬੀ ਸ਼ਰਮਾ,ਅਮੀਤ ਕੁਮਾਰ, ਸੁਮਿਤ ਕੁਮਾਰ ਤੇ ਧਰਮਿੰਦਰ ਵਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੇ ਸਫ਼ਾਈ ਕਰਮਚਾਰੀਆਂ ਦੀਆਂ ਨੌਕਰੀ ਪੱਕੀ ਕਰੇ ਸਰਕਾਰ-ਸੰਨੀ ਢਿੱਲੋਂ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ’ਤੇ ਬਰਨਾਲਾ ’ਚ ਹੋਇਆ ਤਸ਼ੱਦਦ ਨਿੰਦਣਯੋਗ-ਕ੍ਰਿਸ਼ਨ ਸਿੰਘ ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।