08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਜਸਪਾਲ ਸਿੰਘ ਬਿੱਟੂ ਚੱਠਾ ਨੇ ਪਰਮਜੀਤ ਸਿੰਘ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 14-07-2026

 ਪਟਿਆਲਾ, 13 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦਿਹਾਤੀ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਦਿਆਂ ਰਤਨ ਨਗਰ ਦੇ ਪਰਮਜੀਤ ਸਿੰਘ ਨੂੰ ਟਰੇਡ ਵਿੰਗ, ਹਲਕਾ ਪਟਿਆਲਾ ਦਿਹਾਤੀ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਸਿਰੋਪਾਓ ਪਾ ਕੇ ਪਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ ਤੇ ਪਾਰਟੀ ਵਲੋਂ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਮੀਨੀ ਪੱਧਰ ’ਤੇ ਆਪਣਾ ਸੰਗਠਨ ਦਿਨੋਂ-ਦਿਨ ਹੋਰ ਮਜ਼ਬੂਤ ਕਰ ਰਿਹਾ ਹੈ, ਜਦਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਕਠਿਨ ਸਵਾਲਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਅੱਜ ਮਹਿੰਗਾਈ, ਕਾਰੋਬਾਰੀ ਚੁਣੌਤੀਆਂ ਅਤੇ ਨੀਤੀਗਤ ਅਨਿਸ਼ਚਿਤਤਾ ਨਾਲ ਜੂਝ ਰਿਹਾ ਹੈ ਤੇ ਉਹ ਅਜਿਹੀ ਲੀਡਰਸ਼ਿਪ ਦੀ ਉਮੀਦ ਕਰਦਾ ਹੈ ਜੋ ਉਸ ਦੀ ਆਵਾਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਏ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਦੀ ਨਿਯੁਕਤੀ ਨਾਲ ਟਰੇਡ ਵਿੰਗ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਪਟਿਆਲਾ ਦਿਹਾਤੀ ਦੇ ਵਪਾਰੀਆਂ ਦੇ ਹੱਕਾਂ ਅਤੇ ਮੁੱਦਿਆਂ ਨੂੰ ਹੋਰ ਮਜ਼ਬੂਤੀ ਨਾਲ ਉਠਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਹਰ ਉਸ ਵਿਅਕਤੀ ਨਾਲ ਖੜ੍ਹਾ ਹੈ ਜੋ ਪੰਜਾਬ ਦੀ ਤਰੱਕੀ, ਵਪਾਰੀਆਂ ਦੀ ਭਲਾਈ ਤੇ ਲੋਕਾਂ ਦੀ ਸੇਵਾ ਲਈ ਸਮਰਪਿਤ ਹੈ। ਆਪਣੀ ਨਿਯੁਕਤੀ ’ਤੇ ਪਰਮਜੀਤ ਸਿੰਘ ਨੇ ਪਾਰਟੀ ਲੀਡਰਸ਼ਿਪ ਅਤੇ ਜਸਪਾਲ ਸਿੰਘ ਬਿੱਟੂ ਚੱਠਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਟਰੇਡ ਵਿੰਗ ਨੂੰ ਘਰ-ਘਰ ਤੱਕ ਮਜ਼ਬੂਤ ਕਰਨ, ਵਪਾਰੀਆਂ ਨੂੰ ਇਕਜੁਟ ਕਰਨ ਤੇ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਦੁਕਾਨ ਅਤੇ ਹਰ ਬਾਜ਼ਾਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਡਾ. ਮਨਪ੍ਰੀਤ ਸਿੰਘ ਚੱਢਾ ਜ਼ਿਲ੍ਹਾ ਪ੍ਰਧਾਨ, ਵਪਾਰ ਵਿੰਗ, ਨਵਦੀਪ ਸਿੰਘ ਧੰਜੂ ਸਰਕਲ ਪ੍ਰਧਾਨ, ਪਰਮਜੀਤ ਸਿੰਘ ਪੰਮਾ ਸਾਬਕਾ ਐਮ. ਸੀ., ਅਰਵਿੰਦਰ ਸਿੰਘ ਬਿੱਟੂ ਐਮ. ਸੀ., ਜਸਵਿੰਦਰ ਸਿੰਘ (ਮੰਗਾਂ), ਗੋਰਾ ਵਿਰਕ, ਰੋਹਨ ਸ਼ਰਮਾ, ਸੋਨੀਆ, ਸਹਿਜ ਮੱਕੜ ਕੋਆਰਡੀਨੇਟਰ, ਹਲਕਾ ਪਟਿਆਲਾ ਦਿਹਾਤੀ, ਚੰਨਜੋਤ ਸਿੰਘ ਸਿੱਧੂ ਯੂਥ ਪ੍ਰਧਾਨ, ਹਲਕਾ ਪਟਿਆਲਾ ਦਿਹਾਤੀ, ਅਮਨਦੀਪ ਸਿੰਘ ਸੈਣੀ, ਜਗਸ਼ੇਰ ਸਿੰਘ ਜੱਗਾ, ਸੋਨੂੰ ਢੀਂਡਸਾ, ਰਣਜੋਧ ਸਿੰਘ, ਰਿਪੁਦਮਨ ਸਿੰਘ, ਕਮਲਪ੍ਰੀਤ ਸਿੰਘ, ਅਰਜਨਵੀਰ ਸਿੰਘ, ਜਸਪ੍ਰੀਤ ਸਿੰਘ ਅਤੇ ਜੋਤ ਸਿੰਘ ਵੀ ਮੌਜੂਦ ਰਹੇ।

ਪਿਛਲੀ ਖ਼ਬਰ ਐਸ. ਡੀ. ਕੇ. ਐਸ. ਪਿੰਗਲਾ ਆਸ਼ਰਮ ਪਹੁੰਚ ਕੇ ਮੇਅਰ ਨੇ ਮਨਾਇਆ ਜਨਮ ਦਿਵਸ ਅਗਲੀ ਖ਼ਬਰ ਬੱਸ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਦੀ ਹਾਲਤ ਨਾਜ਼ੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।