09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਨੇ ਲਗਾਇਆ ਮੁਫ਼ਤ ਬਲੱਡ ਸ਼ੂਗਰ ਕੈਂਪ

ਅਜੀਤ ਡੈਸਕ 14-07-2026

 ਨਾਭਾ, 13 ਜੁਲਾਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਮਾਨਵ ਸੇਵਾ ਉੱਤਮ ਸੇਵਾ ਖੂਨਦਾਨੀ ਸਟੇਟ ਅਵਾਰਡੀ ਸੰਸਥਾ ਵਲੋਂ ਵਿਕਾਸ ਮਿੱਤਲ ਦੀ ਅਗਵਾਈ ਹੇਠ ਸਥਾਨਕ ਮੈਹਸ ਗੇਟ ਵਿਖੇ ਮੁਫ਼ਤ ਬਲੱਡ ਸ਼ੂਗਰ ਕੈਂਪ ਲਗਾਇਆ ਗਿਆ। ਜਿਸ ਦੌਰਾਨ 70 ਦੇ ਕਰੀਬ ਮਰੀਜ਼ਾਂ ਦੀ ਬਲੱਡ ਸ਼ੂਗਰ ਮੁਫਤ ਟੈਸਟ ਕੀਤੀ ਗਈ। ਉਪਰੰਤ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਕਿਹਾ ਕਿ ਦੁਨੀਆ ਭਰ ਵਿਚ ਕਰੋੜਾਂ ਦੀ ਗਿਣਤੀ ਵਿਚ ਲੋਕ ਸ਼ੂਗਰ ਦੀ ਸਮੱਸਿਆ ਨਾਲ ਜੂਝ ਰਹੇ ਹਨ, ਇਸ ਬਿਮਾਰੀ ਕਾਰਨ ਸਰੀਰ ਦੇ ਹੋਰ ਅੰਗ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਸ਼ੂਗਰ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਲੱਡ ਸ਼ੂਗਰ ਦਾ ਪੱਧਰ ਵੱਧ ਰਿਹਾ ਹੈ, ਜੇ ਸਥਿਤੀ ਗੰਭੀਰ ਹੋ ਗਈਂ ਤਾਂ ਇਹ ਵਿਅਕਤੀ ਲਈ ਘਾਤਕ ਸਾਬਿਤ ਹੋ ਸਕਦੀ ਹੈ, ਇਸ ਲਈ ਹਰ ਇਨਸਾਨ ਨੂੰ ਸਮੇਂ ਸਿਰ ਸ਼ੂਗਰ ਦੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਲੱਛਣ ਪੈਰਾਂ ’ਤੇ ਵੀ ਦਿਖਾਈ ਦਿੰਦੇ ਹਨ। ਇਸ ਮੌਕੇ ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਨਰਿੰਦਰ ਮੋਹਣ ਸ਼ਰਮਾ, ਵਰੁਣ ਸਿੰਗਲਾ, ਸਾਹਿਲ ਗੁਪਤਾ, ਦੀਪਕ ਕੁਮਾਰ, ਕਰਨ ਸਿੰਗਲਾ ਆਦਿ ਮੈਂਬਰ ਮੌਜੂਦ ਸਨ।

ਪਿਛਲੀ ਖ਼ਬਰ 24 ਦੇ ਤਿ੍ਸ਼ੂਲ ਮਾਰਚ ਦੀ ਤਿਆਰੀ ਲਈ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ’ਚ ਹੋਈ ਬੈਠਕ ਅਗਲੀ ਖ਼ਬਰ ਜਿੰਦਲ ਆਈ. ਵੀ. ਐੱਫ. ਨੇ ਪੀ. ਜੀ. ਟੀ. ਤੇ ਜੈਨੇਟਿਕ ਸਕ੍ਰੀਨਿੰਗ ਬਾਰੇ ਜਾਗਰੂਕਤਾ ਵਧਾਉਣ ’ਤੇ ਦਿੱਤਾ ਜ਼ੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।