10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਰਾਜਪੁਰਾ ’ਚ ਗੋਲੀ ਚਲਾਉਣ ਦੇ ਮਾਮਲੇ ’ਚ ਪਟਿਆਲਾ ਜੇਲ੍ਹ ’ਚੋਂ ਬੰਦੀ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ ’ਤੇ

ਅਜੀਤ ਡੈਸਕ 14-07-2026

 ਪਟਿਆਲਾ, 13 ਜੁਲਾਈ (ਮਨਦੀਪ ਸਿੰਘ ਖਰੌੜ)-ਰਾਜਪੁਰਾ ਦੇ ਇਕ ਨਾਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਚ ਗੋਲੀ ਚਲਾਉਣ ਦੀਆਂ ਤਾਰਾਂ ਪਟਿਆਲਾ ਜੇਲ੍ਹ ਨਾਲ ਜੁੜਨ ਕਾਰਨ ਸੀ. ਆਈ. ਏ. ਦੀ ਸਥਾਨਕ ਟੀਮ ਜੇਲ੍ਹ ’ਚੋਂ ਇਕ ਬੰਦੀ ਨੂੰ ਇਸ ਮਾਮਲੇ ’ਚ ਪੜਤਾਲ ਲਈ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਇਸ ਸੰਬੰਧੀ ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਕੇਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਅਮਰੀਕਾ ’ਚ ਬੈਠੇ ਇਕ ਗੈਂਗਸਟਰ ਤੇ ਪਟਿਆਲਾ ਜੇਲ ’ਚ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਇਕ ਬੰਦੀ ਨਾਲ ਇਸ ਕੇਸ ਨਾਲ ਸੰਬੰਧ ਹਨ। ਜਿਸ ਤਹਿਤ ਉਕਤ ਬੰਦੀ ਨੂੰ ਅੱਜ ਸੀ. ਆਈ. ਏ. ਦੀ ਟੀਮ ਇਸ ਮਾਮਲੇ ’ਚ ਪੁੱਛ ਪੜਤਾਲ ਕਰਨ ਲਈ ਪਟਿਆਲਾ ਜੇਲ੍ਹ ’ਚ ਲੈ ਕੇ ਆਈ ਹੈ। ਇਸ ਕੇਸ ਦੀ ਪੜਤਾਲ ਕਰ ਰਹੇ ਸੀ. ਆਈ. ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਜੇਲ੍ਹ ’ਚ ਫ਼ੋਨ ਕਿਵੇਂ ਆਇਆ ਸੀ ਅਤੇ ਉਹ ਇਹ ਮੋਬਾਈਲ ਕਦੋਂ ਦਾ ਵਰਤ ਰਿਹਾ ਸੀ ਅਤੇ ਉਸ ਨੂੰ ਬਾਹਰ ਕਿਸ-ਕਿਸ ਵਿਅਕਤੀਆਂ ਨਾਲ ਫ਼ੋਨ ਰਾਹੀਂ ਸੰਪਰਕ ਕੀਤਾ ਇਸ ਮਾਮਲੇ ਨਾਲ ਸੰਬੰਧਿਤ ਜਾਂਚ ਅਜੇ ਚੱਲ ਰਹੀ ਹੈ। ਇਸ ਕੇਸ ਨੂੰ ਵੱਖ-ਵੱਖ ਪਹਿਲੂਆਂ ਤੋਂ ਦੇਖਿਆ ਜਾ ਰਿਹਾ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਮਾਮਲੇ ਸੰਬੰਧੀ ਹੋਰ ਕੁੱਝ ਦੱਸਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 26 ਜੂਨ ਨੂੰ ਰਾਜਪੁਰਾ ਦੇ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਦੋ ਸਕੂਟਰੀ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਨੂੰ ਬਾਅਦ ’ਚ ਸੀ. ਆਈ. ਏ. ਪਟਿਆਲਾ ਦੀ ਟੀਮ ਵਲੋਂ ਗਿ੍ਫ਼ਤਾਰ ਕਰ ਲਿਆ ਸੀ। ਮੁੱਢਲੀ ਪੜਤਾਲ ਤੋਂ ਬਾਅਦ ਇਹ ਪਤਾ ਲੱਗਾ ਸੀ ਕਿ ਇਨ੍ਹਾਂ ਨੂੰ ਅਸਲ੍ਹਾ ਮੁਹੱਈਆ ਕਰਵਾਉਣ ਵਾਲਾ ਵਿਅਕਤੀ ਪਟਿਆਲਾ ਜੇਲ੍ਹ ’ਚ ਬੰਦ ਹੈ। ਜਿਸ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਉਸ ਵਿਅਕਤੀ ਨੂੰ ਪੋ੍ਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ।

ਪਿਛਲੀ ਖ਼ਬਰ ਹੁਲਕਾ ਦੇ ਘਰ ’ਚ ਚੋਰਾਂ ਵਲੋਂ 10 ਤੋਲੇ ਸੋਨੇ ਦੇ ਗਹਿਣੇ ਤੇ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਅਗਲੀ ਖ਼ਬਰ ਏ.ਐੱਸ.ਆਈ. ਸਤਨਾਮ ਸਿੰਘ ਰੰਧਾਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।