14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਲਾਇਨਜ਼ ਕਲੱਬ ਸਮਾਣਾ ਰੋਇਲ ਦੇ ਖੇਤਰੀ ਚੇਅਰਪਰਸਨ ਸਿੰਗਲਾ ਵਲੋਂ ਪੀ. ਐਸ. ਟੀ. ਸਕੂਲਿੰਗ

ਅਜੀਤ ਡੈਸਕ 13-07-2026

 ਸਮਾਣਾ, 12 ਜੁਲਾਈ (ਸਾਹਿਬ ਸਿੰਘ)-ਲਾਇਨਜ਼ ਕਲੱਬ ਸਮਾਨਾ ਰੋਇਲ ਦੇ ਖੇਤਰੀ ਚੇਅਰਪਰਸਨ ਪੁਨੀਤ ਕੁਮਾਰ ਸਿੰਗਲਾ ਦੀ ਅਗਵਾਈ ਹੇਠ 2026–27 ਦੀ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਦੀ ਸਕੂਲਿੰਗ ਸਮਾਣਾ ਵਿਖੇ ਸਫਲਤਾਪੂਰਵਕ ਸਮਾਪਤ ਹੋਈ। ਜ਼ਿਲ੍ਹਾ ਗਵਰਨਰ ਅਜੈ ਗੋਇਲ, ਉਪ ਜ਼ਿਲ੍ਹਾ ਗਵਰਨਰ ਨਰੇਸ਼ ਗੋਇਲ, ਕੈਬਨਿਟ ਸਕੱਤਰ ਮੁਕੇਸ਼ ਮਦਾਨ ਸਮੇਤ ਅਨੇਕਾਂ ਸੀਨੀਅਰ ਲਾਇਨ ਆਗੂਆਂ ਤੇ ਸਿੱਖਿਆ ਸਿਖਾਉਣ ਵਾਲਿਆਂ ਨੇ ਸ਼ਿਰਕਤ ਕਰਕੇ ਨਵੇਂ ਅਹੁਦੇਦਾਰਾਂ ਨੂੰ ਪ੍ਰਭਾਵਸ਼ਾਲੀ ਲੀਡਰਸ਼ਿਪ, ਸੇਵਾ ਭਾਵਨਾ, ਕਲੱਬ ਪ੍ਰਬੰਧਨ ਤੇ ਲਾਇਨਿਜ਼ਮ ਦੇ ਵੱਖ-ਵੱਖ ਪਹਿਲੂਆਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ। ਪ੍ਰੋਗਰਾਮ ਵਿਚ ਲਾਇਨਜ਼ ਕਲੱਬ ਸਮਾਨਾ ਰੋਇਲ ਦੇ ਪ੍ਰਧਾਨ ਜੀਵਨ ਗਰਗ, ਖੇਤਰੀ ਉਪ ਚੇਅਰਪਰਸਨ ਮੁਨੀਸ਼ ਗਰਗ, ਖੇਤਰੀ ਸਕੱਤਰ ਲਲਿਤ ਸਿੰਗਲਾ, ਖੇਤਰੀ ਸੰਪਰਕ ਅਫ਼ਸਰ ਐਡਵੋਕੇਟ ਲਾਇਨ ਰੋਹਿਤ ਗੋਇਲ, ਰਾਜੇਸ਼ ਬਾਂਸਲ, ਮਨੋਜ ਕਾਂਸਲ, ਜਵਾਹਰ ਗੋਇਲ, ਅਜੈ ਮਿੱਤਲ, ਸੰਜੇ ਗੋਇਲ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਰਹੇ। ਇਸ ਤੋਂ ਇਲਾਵਾ ਰਾਜੀਵ ਗੁਪਤਾ, ਸੀ. ਏ. ਲਲਿਤ ਸਿੰਗਲਾ, ਕਰਨ ਗੁਪਤਾ, ਜੇ. ਪੀ. ਗਰਗ, ਡੀ. ਕੇ. ਸੂਦ ਤੇ ਹੋਰ ਅਨੇਕ ਲਾਇਨ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਵਿਚ ਪਟਿਆਲਾ, ਭਵਾਨੀਗੜ੍ਹ, ਮੂਨਕ, ਸੰਗਰੂਰ ਤੇ ਹੋਰ ਕਈ ਲਾਇਨਜ਼ ਕਲੱਬਾਂ ਤੋਂ ਵੀ ਵੱਡੀ ਗਿਣਤੀ ’ਚ ਲਾਇਨ ਮੈਂਬਰਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਿਚ ਵਾਧਾ ਕੀਤਾ। ਅੰਤ ਵਿਚ ਲਾਇਨਜ਼ ਕਲੱਬ ਸਮਾਨਾ ਰੋਇਲ ਵਲੋਂ ਸਮੂਹ ਮੁੱਖ ਮਹਿਮਾਨਾਂ, ਸਿਖਾਉਣ ਵਾਲਿਆਂ ਤੇ ਹਾਜ਼ਰ ਸਾਰੇ ਲਾਇਨ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਗਿਆਨਵਰਧਕ ਤੇ ਪ੍ਰੇਰਣਾਦਾਇਕ ਪ੍ਰੋਗਰਾਮ ਲਗਾਤਾਰ ਕਰਨ ਦਾ ਵਿਸ਼ਵਾਸ ਪ੍ਰਗਟਾਇਆ।

ਪਿਛਲੀ ਖ਼ਬਰ ਨਸ਼ਾ ਵੇਚਣ ਤੋਂ ਰੋਕਣ ਵਾਲਿਆਂ ’ਤੇ ਦੋ ਦਰਜਨ ਵਿਅਕਤੀਆਂ ਨੇ ਕੀਤਾ ਹਮਲਾ ਅਗਲੀ ਖ਼ਬਰ ਜਲ ਸਪਲਾਈ ਵਿਭਾਗ ਤੋਂ ਬਹਿਲ ਦੇ ਲੋਕ ਪ੍ਰੇਸ਼ਾਨ ਗੰਧਲਾ ਪਾਣੀ ਬਣਿਆ ਵੱਡਾ ਮਸਲਾ, ਬਿਮਾਰੀਆਂ ਫੈਲਣ ਦਾ ਖਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।