14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

14 ਨੂੰ ਪੰਜਾਬ ਬਿਜਲੀ ਨਿਗਮ ਦੀਆਂ ਸਬ ਡਵੀਜ਼ਨਾਂ ’ਤੇ ਰੈਲੀਆਂ ਕੀਤੀਆਂ ਜਾਣਗੀਆਂ-ਚਾਹਲ

ਅਜੀਤ ਡੈਸਕ 10-07-2026
ਪਟਿਆਲਾ, 9, ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਨੇ ਮੁਲਾਜ਼ਮ ਲਹਿਰ ਦੇ ਸੰਘਰਸ਼ ਨੂੰ ਤੇਜ਼ ਤੇ ਲਾਮਬੰਦ ਕਰਨ ਲਈ ਤਿਖੇ ਸੰਘਰਸ਼ਾਂ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਆਗੂਆਂ ਨੇ ਬਿਜਲੀ ਨਿਗਮ ਵਿਚ ਮੋਬਾਈਲ ਖਰੀਦ ਘੁਟਾਲਾ, ਟੈਡਰ ਘੁਟਾਲਾ ਤੇ ਹਰ ਪੱਧਰ ’ਤੇ ਫੈਲੇ ਭ੍ਰਿਸਟਾਚਾਰ ਦੀ ਸੀ. ਬੀ. ਆਈ. ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ 16 ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਸੱਦੇ ਨੂੰ ਲਾਗੂ ਕਰਨ ਲਈ ਜਥੇਬੰਦੀ ਨੇ ਸੂਬਾਈ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ, ਮਹਿੰਗਾਈ ਭੱਤੇ ਬਾਰੇ ਸਰਕਾਰ ਹਠਧਰਮੀ ਧਾਰਨ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮਨੇਜ਼ਮੈਟ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਨਿਯਮਾ ਅਨੁਸਾਰ ਹੀ ਕਰਦੀ ਰਹੀ ਹੈ।ਉਨ੍ਹਾ ਕਿਹਾ ਕਿ ਮਨੇਜ਼ਮੈਟ ਦੀ ਇਸ ਕਾਰਵਾਈ ਤੇ ਹੋਰਨਾ ਮੰਗਾਂ ਨਾ ਮੰਨਣ ਵਿਰੱਧ 14 ਜੁਲਾਈ ਨੂੰ ਸਮੱਚੇ ਪੰਜਾਬ ਦੀਆਂ ਸਬ ਡਵੀਜ਼ਨਾ, ਹਾਈਡਲ ਦਫਤਰਾ, ਥਰਮਲ ਪਲਾਟਾ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੈਲੀਆਂ ਕਰਨਗੇ। ਉਨ੍ਹਾਂ ਕਿਹਾ ਕਿ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਵਿਸਾਲ ਪ੍ਰਦਰਸਨ ਵਿਚ ਬਿਜਲੀ ਮੁਲਾਜ਼ਮ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ 21 ਤੇ 22 ਜੁਲਾਈ ਨੂੰ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ ਅਤੇ ਪੈਨਸ਼ਨਰ ਗ੍ਰਿਫਤਾਰੀਆਂ ਦੇਣਗੇ। ਵਰਕ ਟੂ ਰੂਲ ਪਹਿਲਾ ਦੀ ਤਰ੍ਹਾਂ ਜਾਰੀ ਰਹੇਗਾ। ਸੂਬਾਈ ਮੀਟਿੰਗ ਵਿਚ ਦਰਸ਼ਨ ਸਿੰਘ ਰਾਜੀਆ, ਰਘਬੀਰ ਸਿੰਘ ਘੱਗਾ, ਹਰੀ ਸਿੰਘ ਪਾਤੜਾ, ਦਰਸ਼ਨ ਸਿੰਘ, ਰਿਸੂ ਅਰੋੜਾ, ਪਰਤਾਪ ਸਿੰਘ, ਗੁਰਦੀਪ ਸਿੰਘ ਬੋਲੜਕਲਾ ਤੇ ਅਜੀਤ ਸਿੰਘ ਮੋਲਵੀਵਾਲਾ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਨਿਗਮ ’ਤੇ ਕਾਬਜ਼ ਹੋ ਕੇ ਆਮ ਆਦਮੀ ਪਾਰਟੀ ਨੇ ਕਪੂਰਥਲਾ ਵਿਚ ਇਤਿਹਾਸ ਰਚਿਆ-ਡਾ. ਰਾਜ ਕੁਮਾਰ ਚੱਬੇਵਾਲ ਅਗਲੀ ਖ਼ਬਰ ‘ਸਤਲੁਜ’ ਫਿਲਮ ਦਾ ਓ.ਟੀ.ਟੀ. ਪਲੇਟਫਾਰਮ ਤੋਂ ਹਟਾਇਆ ਜਾਣਾ ਅਣਐਲਾਨੀ ਸੈਂਸਰਸ਼ਿਪ ਦਾ ਪ੍ਰਤੀਕ-ਰੱਖੜਾ, ਐਡ. ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।