07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਖੰਡਾ ਚੌਕ ਤੋਂ ਫਲਾਈਓਵਰ ਤੱਕ ਸੜਕ ਦਾ ਵਿਧਾਇਕ ਕੋਹਲੀ ਵਲੋਂ ਉਦਘਾਟਨ

ਅਜੀਤ ਡੈਸਕ 29-06-2026
ਪਟਿਆਲਾ, 28 ਜੂਨ (ਮਨਦੀਪ ਸਿੰਘ ਖਰੌੜ)-ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਅੱਜ ਸ੍ਰੀ ਦੂਖਨਿਵਾਰਨ ਸਾਹਿਬ (ਖੰਡਾ ਚੌਂਕ) ਤੋਂ ਲੈ ਕੇ ਪੁਰਾਣਾ ਬੱਸ ਅੱਡਾ ਫਲਾਈਓਵਰ ਤੱਕ 94 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਿਤ ਆਉਂਦੀ ਹੈ ਉਨ੍ਹਾਂ ਸੰਗਤਾਂ ਨੂੰ ਇਸ ਸੜਕ ਤੋਂ ਲੰਘਣ ਲਈ ਦਿੱਕਤ ਨਾ ਆਵੇ, ਇਸ ਮੰਤਵ ਨਾਲ ਇਹ ਸੜਕ ਪਹਿਲ ਦੇ ਅਧਾਰ ’ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਥੋਂ ਤੱਕ ਫਲਾਈਓਵਰ ਤੋਂ ਉਤਰ ਕੇ ਖੰਡਾ ਚੌਂਕ ਤੱਕ ਜਾਣ ਲਈ ਇਹ ਸੜਕ ਬਣਾਉਣਾ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿਚ ਜਿਹੜੀਆਂ ਸੜਕਾਂ ਕਾਫੀ ਦੇਰ ਤੋਂ ਨਹੀਂ ਬਣੀਆਂ ਸਨ ਉਹ ਸੜਕਾਂ ਨੂੰ ਵੀ ਨਵੀਆਂ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵਿਕਾਸ ਕਾਰਜ ਕਰ ਰਹੀ ਹੈ। ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਵਿਚ ਵੱਡੀ ਰਾਹਤ ਮਿਲੇਗੀ ਅਤੇ ਖੇਤਰ ਦੀ ਦਿੱਖ ਵੀ ਹੋਰ ਸੁੰਦਰ ਬਣੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪਟਿਆਲਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਿਕਾਸ ਪ੍ਰੋਜੈਕਟਾਂ ਦੀ ਲੜੀ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਕੌਂਸਲਰ ਨੇਹਾ ਸਿੱਧੂ, ਅਮਨ ਜੋਲੀ ਬਲਾਕ ਪ੍ਰਧਾਨ, ਐਕਸੀਅਨ ਪਿਊਸ਼ ਅਗਰਵਾਲ ਅਤੇ ਐੱਸ.ਡੀ.ਓ. ਮੁਨੀਸ਼ ਕੁਮਾਰ ਅਤੇ ਸੰਦੀਪ ਵਾਲੀਆ ਮੌਜੂਦ ਰਹੇ ।
ਪਿਛਲੀ ਖ਼ਬਰ ਸੂਏ ਦੇ ਨਾਲ ਵਾਲੇ ਰਸਤੇ ’ਤੇ ਕੂੜੇ ਦੇ ਢੇਰ ਬਣੇ ਲੋਕਾਂ ਲਈ ਸਮੱਸਿਆ ਅਗਲੀ ਖ਼ਬਰ ਪ੍ਰਧਾਨ ਬਾਂਸਲ ਦਾ ਲਾਈਨਜ਼ ਕਲੱਬ ਸਮਾਣਾ ਰਾਇਲ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।