14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਮੋਬਾਈਲ ਹੈਕ ਕਰ ਕੇ ਠੱਗੇ 1 ਲੱਖ 70 ਹਜ਼ਾਰ

ਅਜੀਤ ਡੈਸਕ 22-06-2026


ਪਟਿਆਲਾ, 21 ਜੂਨ (ਮਨਦੀਪ ਸਿੰਘ ਖਰੌੜ)-ਸਾਈਬਰ ਠੱਗ ਬਿਨਾਂ ਕਿਸੇ ਖ਼ੌਫ਼ ਤੋਂ ਲੋਕਾਂ ਦੀ ਮਿਹਨਤ ਦੇ ਪੈਸੇ ਲਗਾਤਾਰ ਉਡਾ ਰਹੇ ਹਨ। ਭਾਵੇਂ ਕਿ ਪੁਲਿਸ ਪ੍ਰਸ਼ਾਸਨ ਅਤੇ ਬੈਂਕਾਂ ਵਲੋਂ ਸਖ਼ਤ ਡਿਜੀਟਲ ਸੁਵਿਧਾਵਾਂ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਸਾਈਬਰ ਠਗਾਂ ਨੂੰ ਮਾਤ ਨਹੀਂ ਦੇ ਪਾ ਰਹੇ। ਇਸ ਸੰਬੰਧੀ ਹਰਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਨੇ ਥਾਣਾ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਵਿਅਕਤੀ ਨੇ ਉਸ ਦਾ ਮੋਬਾਈਲ ਹੈੱਕ ਕਰ ਕੇ ਉਸ ਦੇ ਖਾਤੇ ’ਚੋਂ 1 ਲੱਖ 71 ਹਜ਼ਾਰ ਰੁਪਏ ਕਢਵਾ ਲਏ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ, ਨਵਨੀਤ ਕੌਰ ਬੱਲ ਵਲੋਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਬੀ.ਐ... ਅਗਲੀ ਖ਼ਬਰ ਪ੍ਰਾਚੀਨ ਗੁੱਗਾ ਮਾੜੀ ਦਰਬਾਰ ਨੈਣ ਕਲਾਂ ਨੂੰ 1 ਲੱਖ ਰੁਪਏ ਸ਼ਰਧਾਲੂ ਵਲੋਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।