09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਵਿਸ਼ਵ ਬਲੱਡ ਡੋਨਰ ਡੇ ਮੌਕੇ ਵਿਕਾਸ ਮਿੱਤਲ ਨੇ 68ਵੀਂ ਵਾਰ ਖ਼ੂਨਦਾਨ ਕਰਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ

ਵਿਸ਼ਵ ਬਲੱਡ ਡੋਨਰ ਡੇ ਮੌਕੇ ਵਿਕਾਸ ਮਿੱਤਲ ਵਲੋਂ 68ਵੀਂ ਵਾਰ ਖ਼ੂਨ ਦਾਨ ਕਰਨ ਦਾ ਦਿ੍ਸ਼, ਉਨ੍ਹਾਂ ਨਾਲ ਰਾਜੇਸ਼ ਬਾਂਸਲ ਬੱਬੂ, ਸੰਨੀ ਸਿੰਗਲਾ, ਵਿਕਾਸ ਗੋਇਲ ਅਤੇ ਹੋਰ | ਤਸਵੀਰ : ਵਰਿੰਦਰ ਵਰਮਾ <br/> 16-06-2026
ਨਾਭਾ, 15 ਜੂਨ (ਵਰਿੰਦਰ ਵਰਮਾ)-ਮਾਨਵ ਸੇਵਾ ਉੱਤਮ ਸੇਵਾ ਸਟੇਟ ਐਵਾਰਡੀ ਸੰਸਥਾ ਨਾਭਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਵਲੋਂ ਵਿਸ਼ਵ ਬਲੱਡ ਡੋਨਰ ਡੇ ਮੌਕੇ ਲਗਾਏ ਗਏ ਖੂਨਦਾਨ ਕੈਂਪ ਵਿਚ ਸਮਾਜ ਪ੍ਰਤੀ ਵਧੀਆ ਸੇਵਾਵਾਂ ਨਿਭਾਉਂਦੇ ਹੋਏ 68ਵੀਂ ਵਾਰ ਖੂਨਦਾਨ ਕਰਕੇ ਨੌਜਵਾਨ ਪੀੜੀ ਅਤੇ ਪੰਜਾਬ ਵਾਸੀਆਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਦੇ ਸਪੁੱਤਰ ਸਨਤ ਮਿੱਤਲ ਨੇ ਵੀ ਦੂਸਰੀ ਵਾਰ ਖ਼ੂਨ ਦਾਨ ਕੀਤਾ | ਖੂਨਦਾਨ ਕਰਨ ਉਪਰੰਤ ਵਿਕਾਸ ਮਿੱਤਲ ਨੇ ਕਿਹਾ ਕਿ ਖੂਨਦਾਨ ਖੂਨਦਾਨ ਮਹਾਂਦਾਨ ਹੈ, ਜਿਸ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਖੂਨ ਦੀ ਇਕ-ਇਕ ਬੂੰਦ ਬਹੁਤ ਹੀ ਕੀਮਤੀ ਹੈ, ਜੋ ਕਿ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦੀ ਹੈ | ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ, ਬਲਕਿ ਮਨ ਨੂੰ ਇਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ | ਵਿਕਾਸ ਮਿੱਤਲ ਨੇ ਕਿਹਾ ਕਿ ਬਲੱਡ ਟਰਾਂਸਫਿਊਜ਼ਨ ਖੂਨਦਾਨ ਕਰਨ ਨਾਲ ਸਿਰਫ਼ ਇਕ ਹੀ ਮਰੀਜ਼ ਨੂੰ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫ਼ਾਇਦਾ ਮਿਲਦਾ ਹੈ, ਕਿਉਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜ਼ਮਾ, ਆਰ.ਬੀ.ਸੀ. ਪਲੇਟਲੈਟ ਦੇ ਤੌਰ 'ਤੇ ਅਤੇ ਹੀਮੋਫੀਲੀਆ ਦੇ ਮਰੀਜ਼ਾਂ ਵਿਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ | ਵਿਕਾਸ ਮਿੱਤਲ ਨੇ ਕਿਹਾ ਕਿ 18 ਤੋਂ 65 ਸਾਲ ਤੱਕ ਦੇ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੇ ਖੂਨ ਦੀ ਘਾਟ ਸਦਕਾ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗ ਮਗਾਏ ਰੱਖਣ ਵਿਚ ਮਦਦ ਮਿਲ ਸਕੇ | ਇਸ ਮੌਕੇ ਭਾਜਪਾ ਪਾਰਟੀ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਪੰਜਾਬ ਰਾਜੇਸ਼ ਬਾਂਸਲ ਬੱਬੂ, ਜਿਲ੍ਹਾ ਪ੍ਰਧਾਨ ਸੰਨੀ ਸਿੰਗਲਾ, ਸੁਨੀਲ ਗੁਪਤਾ, ਅਸ਼ੋਕ ਜਿੰਦਲ, ਅਸ਼ਵਨੀ ਮਦਾਨ, ਮੈਡਮ ਰਜਨੀ ਮਿੱਤਲ, ਵਿਕਾਸ ਗੋਇਲ, ਸੰਜੀਵ ਜਿੰਦਲ ਨੇ ਕਿਹਾ ਕਿ ਵਿਕਾਸ ਮਿੱਤਲ ਵੱਲੋਂ ਜਿੱਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉਥੇ ਹੀ ਖੂਨਦਾਨ ਕੈਂਪ ਉਨ੍ਹਾਂ ਵਲੋਂ ਲਗਾਏ ਜਾਂਦੇ ਹਨ | ਜੋ ਕਿ ਉਨ੍ਹਾਂ ਵੱਲੋਂ 68ਵੀਂ ਵਾਰ ਖ਼ੂਨ ਦਾਨ ਕੀਤਾ ਗਿਆ ਹੈ ਇਹ ਬਹੁਤ ਹੀ ਵਧੀਆ ਸ਼ਲਾਘਾ ਯੋਗ ਉਪਰਾਲਾ ਹੈ | ਜਿਸ ਨੂੰ ਵੇਖਦੇ ਹੋਏ ਆਮ ਲੋਕਾਂ ਅਤੇ ਨੌਜਵਾਨ ਪੀੜੀ ਨੂੰ ਸੇਧ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਇਸ ਮੌਕੇ ਰਾਜੇਸ਼ ਨਿੱਟੀ, ਐਡਵੋਕੇਟ ਅਤੁਲ ਬਾਂਸਲ, ਅੰਕੁਰ ਸਿੰਗਲਾ, ਦੀਪਕ ਜੋਲੀ, ਰਜਿੰਦਰ ਚੋਪੜਾ, ਗਮਦੂਰ ਸਿੰਘ, ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਦੰਦਰਾਲਾ ਖਰੌੜ 'ਚ ਕਵਾਲਾਂ ਨੇ ਖੂਬ ਰੰਗ ਬੰਨਿ੍ਹਆ ਅਗਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕੱਲ੍ਹ ਪਟਿਆਲਾ ਦਾ ਦੌਰਾ ਕਰਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।