28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦੀ ਪਟਿਆਲਾ ਸੈਂਟਰਲ ਕੋਆਪਰੇਟਿਵ ਬੈਂਕ ਦੀ ਟੀਮ ਨੇ ਜਿੱਤਿਆ ਖ਼ਿਤਾਬ

ਦੀ ਪਟਿਆਲਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ ਦੀ ਟੀਮ ਜਿੱਤ ਦੀ ਖ਼ੁਸ਼ੀ ਮਨਾਉਂਦੇ ਹੋਏ | ਅਜੀਤ ਤਸਵੀਰ <br/> 15-06-2026
ਪਟਿਆਲਾ, 14 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵਲੋਂ ਕਰਵਾਈ ਗਈ ਪੰਜਾਬ ਕੋਆਪ੍ਰੇਟਿਵ ਬੈਂਕ ਕਿ੍ਕਟ ਲੀਗ 2026 ਦੇ ਫਾਈਨਲ ਮੁਕਾਬਲੇ 'ਚ ਦੀ ਪਟਿਆਲਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ (ਡੀ.ਸੀ.ਬੀ. ਪਟਿਆਲਾ) ਦੀ ਟੀਮ ਨੇ ਡੀ.ਸੀ.ਬੀ. ਫ਼ਤਹਿਗੜ੍ਹ ਸਾਹਿਬ ਨੂੰ 140 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ | ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ 20 ਸੈਂਟਰਲ ਕੋਆਪਰੇਟਿਵ ਬੈਂਕਾਂ ਦੀਆਂ ਟੀਮਾਂ ਨੇ ਭਾਗ ਲਿਆ | ਡੀ.ਸੀ.ਬੀ. ਪਟਿਆਲਾ ਦੀ ਟੀਮ ਨੇ ਅਜਨੀਸ਼ ਕੁਮਾਰ, ਸੀਨੀਅਰ ਮੈਨੇਜਰ ਦੀ ਰਹਿਨੁਮਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਾਰੇ ਲੀਗ ਮੈਚ ਜਿੱਤੇ ਅਤੇ ਫਾਈਨਲ ਵਿਚ ਜਿੱਤ ਹਾਸਲ ਕੀਤੀ |
ਫਾਈਨਲ ਮੈਚ ਵਿਚ ਡੀ.ਸੀ.ਬੀ. ਪਟਿਆਲਾ ਦੇ ਖਿਡਾਰੀ ਪ੍ਰਭਜੋਤ ਸਿੰਘ ਨੇ ਸ਼ਾਨਦਾਰ 100 ਦੌੜਾਂ ਦੀ ਸੈਂਚਰੀ ਲਾਈ, ਜਦਕਿ ਤਲਵਿੰਦਰ ਸਿੰਘ ਨੇ 97 ਦੌੜਾਂ ਦੀ ਪਾਰੀ ਖੇਡੀ | ਗੇਂਦਬਾਜ਼ੀ ਵਿਚ ਨਿਰਮਲਜੀਤ ਸਿੰਘ ਨੇ 3 ਵਿਕਟਾਂ ਹਾਸਲ ਕਰਕੇ ਟੀਮ ਦੀ ਜਿੱਤ 'ਚ ਭੂਮਿਕਾ ਨਿਭਾਈ | ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਭਜੋਤ ਸਿੰਘ ਨੂੰ ''ਮੈਨ ਆਫ਼ ਦ ਟੂਰਨਾਮੈਂਟ'' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਟੀਮ ਦੀ ਇਸ ਸਫਲਤਾ 'ਚ ਅਜਨੀਸ਼ ਕੁਮਾਰ, ਸੀਨੀਅਰ ਮੈਨੇਜਰ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਦੀ ਯੋਗ ਅਗਵਾਈ ਅਤੇ ਪੇ੍ਰਰਨਾ ਸਦਕਾ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਦੀ ਪਟਿਆਲਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦੇ ਚੇਅਰਮੈਨ ਮਨੋਹਰ ਲਾਲ ਜਲਾਲਪੁਰ ਅਤੇ ਐਪੈਕਸ ਬੈਂਕ ਚੰਡੀਗੜ੍ਹ ਦੇ ਜਨਰਲ ਮੈਨੇਜਰ ਅਮਨ ਬਰਾੜ ਵਲੋਂ ਜੇਤੂ ਟੀਮ ਦੇ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਐਮ.ਡੀ. ਭਾਸਕਰ ਕਟਾਰੀਆ, ਜ਼ਿਲ੍ਹਾ ਮੈਨੇਜਰ ਰਾਕੇਸ਼ ਕੁਮਾਰ ਗੋਇਲ, ਏ.ਜੀ.ਐਮ. ਵਿਕਾਸ ਭੱਲਾ, ਮੈਨੇਜਰ ਭੁਪਿੰਦਰ ਸਿੰਘ, ਰੌਬਿਨਪ੍ਰੀਤ ਸਿੰਘ ਅਤੇ ਯਾਦਵਿੰਦਰ ਸਿੰਘ ਵੀ ਮੌਜੂਦ ਸਨ | ਬੈਂਕ ਦੇ ਅਧਿਕਾਰੀਆਂ ਨੇ ਟੀਮ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀਆਂ ਸਫਲਤਾਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਅਮਲ ਸੁਸਾਇਟੀ ਨਾਭਾ ਦੀ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਹੜ੍ਹਾਂ ਤੋਂ ਰਾਹਤ, ਰੁਜ਼ਗਾਰ ਅਤੇ ਵਿਕਾਸ ਲਈ ਤਿਆਰ ਕੀਤੀ ਵਿਸ਼ੇਸ਼ ਯੋਜਨਾ-ਗੌਰਵ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।