ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਵੇਂ ਵਿਦਿਆਰਥੀਆਂ ਦੀ ਸਹਾਇਤਾ ਲਈ 'ਸੋਈ' ਵਲੋਂ ਹੈਲਪ ਡੈਸਕ ਸਥਾਪਿਤ
ਅਜੀਤ ਡੈਸਕ
03-06-2026
ਪੰਜਾਬੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਆਉਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸੋਈ ਵਲੋਂ ਇਹ ਸਹਾਇਤਾ ਕੇਂਦਰ ਸ਼ੁਰੂ ਕੀਤਾ ਗਿਆ ਹੈ | ਵਿਦਿਆਰਥੀ ਵਿੰਗ ਸੋਈ ਵਿਚੋਂ ਨਿਕਲੇ ਅਨੇਕਾਂ ਚਿਹਰੇ ਅੱਜ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੇ ਹਨ | ਸੋਈ ਮਾਲਵਾ ਜ਼ੋਨ-3 ਦੇ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਸੋਈ ਸਿਰਫ਼ ਇਕ ਵਿਦਿਆਰਥੀ ਜਥੇਬੰਦੀ ਨਹੀਂ, ਸਗੋਂ ਵਿਦਿਆਰਥੀਆਂ ਦੀ ਆਵਾਜ਼ ਅਤੇ ਉਨਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਹੈ | ਉਨਾਂ ਕਿਹਾ ਕਿ ਨਵੇਂ ਵਿਦਿਆਰਥੀ ਜਦੋਂ ਪਹਿਲੀ ਵਾਰ ਯੂਨੀਵਰਸਿਟੀ ਵਿੱਚ ਆਉਂਦੇ ਹਨ ਤਾਂ ਉਨਾਂ ਨੂੰ ਕਈ ਤਰਾਂ ਦੀਆਂ ਜਾਣਕਾਰੀਆਂ ਦੀ ਲੋੜ ਹੁੰਦੀ ਹੈ | ਇਸ ਲਈ ਸੋਈ ਦੇ ਵਰਕਰਾਂ ਵੱਲੋਂ ਪੂਰੀ ਨਿਮਰਤਾ ਅਤੇ ਜ਼ਿੰਮੇਵਾਰੀ ਨਾਲ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ | ਸੋਈ ਦੇ ਸਕੱਤਰ ਜਨਰਲ ਮਨਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਆਉਣ ਵਾਲੇ ਹਰ ਵਿਦਿਆਰਥੀ ਨੂੰ ਸਹੀ ਜਾਣਕਾਰੀ ਅਤੇ ਮਾਰਗ ਦਰਸ਼ਨ ਮਿਲਣਾ ਬਹੁਤ ਜ਼ਰੂਰੀ ਹੈ | ਉਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਹੈਲਪ ਡੈਸਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਕਿ ਸੋਈ ਪ੍ਰਤੀ ਉਨਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੀਗਲ ਆਰ. ਟੀ. ਆਈ ਵਿੰਗ ਪੰਜਾਬ ਦੇ ਜਰਨਲ ਸਕੱਤਰ ਇਕਬਾਲਜੀਤ ਸਿੰਘ ਬਦੇਸਾ, ਸੋਈ ਮਾਲਵਾ ਜ਼ੋਨ 3 ਦੇ ਜਰਨਲ ਸਕੱਤਰ ਲਾਲੀ ਸੰਧੂ, ਹੁਸਨਦੀਪ ਸਿੰਘ ਚਹਿਲ, ਰਮਨਜਮੀਤ ਸਿੰਘ ਸੰਗਾ, ਹਰਵਿੰਦਰ ਸਿੰਘ ਸਿੱਧੂ, ਹੈਪੀ ਧੀਮਾਨ, ਮਨਪ੍ਰੀਤ ਸਿੰਘ ਧਾਲੀਵਾਲ, ਪ੍ਰਤੀਕ, ਮਨਯੋਧ ਸਿੰਘ