21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਇਯਾਲੀ ਵਲੋਂ ਪੁਨਰ ਸੁਰਜੀਤ ਦੇ ਆਗੂਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣਾ ਨਿਰਾਧਾਰ ਹੈ- ਕੁਲਵਿੰਦਰ ਸਿੰਘ ਲਵਲੀ

ਬਹਾਦਰਗੜ੍ਹ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਣ ਉਪਰੰਤ ਕੁਲਵਿੰਦਰ ਸਿੰਘ ਲਵਲੀ ਨਾਲ ਹੋਰ ਆਗੂ | ਅਜੀਤ ਤਸਵੀਰ <br/> 24-05-2026
ਬਹਾਦਰਗੜ੍ਹ, 23 ਮਈ (ਕੁਲਵੀਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਰਨਲ ਸਕੱਤਰ ਅਤੇ ਮੁੱਖ ਬੁਲਾਰੇ ਕੁਲਵਿੰਦਰ ਸਿੰਘ ਲਵਲੀ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨਾਂ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਲੀਡਰਾਂ ਦੀ ਨੈਤਿਕਤਾ ਬਾਰੇ ਕੀਤੀ ਟਿੱਪਣੀ ਦੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇਯਾਲੀ ਵਲੋਂ ਨੈਤਿਕਤਾ ਦਾ ਪਾਠ ਪੜ੍ਹਾਉਣਾ ਨਿਰਆਧਾਰ ਹੈ | ਉਨਾਂ ਮਨਪ੍ਰੀਤ ਸਿੰਘ ਇਯਾਲੀ ਦੇ ਇਸ ਬਿਆਨ ਦਾ ਖੰਡਣ ਕੀਤਾ | ਉਨਾਂ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਤਾਲਮੇਲ ਕਮੇਟੀ ਦਾ ਮੈਂਬਰ ਬਣਾ ਕੇ ਇਯਾਲੀ ਨੂੰ ਵਾਰਿਸ ਪੰਜਾਬ ਪਾਰਟੀ ਨਾਲ ਗੱਲਬਾਤ ਕਰਨ ਲਈ ਭੇਜਿਆ ਸੀ ਉਸ ਵਕਤ ਉਨਾਂ ਨੂੰ ਪਾਰਟੀ ਵਿਚ ਸ਼ਾਮਲ ਮੈਂਬਰਾਂ ਬਾਰੇ ਜਾਣਕਾਰੀ ਨਹੀਂ ਸੀ | ਉਨਾਂ ਕਿਹਾ ਇਯਾਲੀ ਨੇ ਆਪਣੇ ਜਾਤੀ ਮੁਰਾਦਾਂ ਲਈ ਪੰਥ ਅਤੇ ਨੈਤਿਕਤਾ ਵਰਗੇ ਸ਼ਬਦ ਵਰਤ ਕੇ ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨਾਂ ਦੇ ਮਨ ਵਿਚ ਸ਼ੁਰੂ ਤੋਂ ਹੀ ਪਾਰਟੀ ਪ੍ਰਧਾਨ ਬਣਨ ਦੀ ਲਾਲਸਾ ਸੀ | ਉਨਾਂ ਕਿਹਾ ਕਿ 2 ਦਸੰਬਰ ਦੇ ਫ਼ੈਸਲੇ ਤੋਂ ਬਾਅਦ ਇਯਾਲੀ ਨੂੰ 7 ਮੈਂਬਰੀ ਕਮੇਟੀ ਦਾ ਮੈਂਬਰ ਬਣਾਇਆ ਭਰਤੀ ਹੋਈ, ਉਸ ਦਾ ਸਾਰਾ ਡਾਟਾ ਇਸ ਕੋਲ ਹੀ ਹੈ ਇਸ ਨੇ ਡਾਟਾ ਮੁੱਖ ਦਫ਼ਤਰ ਵਿਚ ਜਮਾਂ ਨਹੀਂ ਕਰਵਾਇਆ | ਵਰਕਿੰਗ ਕਮੇਟੀ ਵਿਚ ਮਤਾ ਪਾਸ ਕਰ ਕੇ ਭੇਜਿਆ ਗਿਆ ਤਾਂ ਵੀ ਇਸ ਨੇ ਭਰਤੀ ਡਾਟਾ ਨਹੀਂ ਦਿੱਤਾ, ਪਾਰਟੀ ਨਾਲ ਧੋਖਾ ਕੀਤਾ | ਉਨਾਂ ਕਿਹਾ ਇਯਾਲੀ ਵਲੋਂ ਨਿਸ਼ਕਾਮ ਹੋਣ ਦਾ ਦਾਅਵਾ ਬਿਲਕੁਲ ਝੂਠ ਹੈ ਅੱਜ ਵਾਰਿਸ ਪੰਜਾਬ ਨਾਲ ਸਮਝੌਤਾ ਟੁੱਟਣ ਦਾ ਕਾਰਨ ਵੀ ਇਯਾਲੀ ਹੈ | ਉਨਾਂ ਕਿਹਾ ਕਿ ਇਹ ਧਾਰਮਿਕ ਸੋਚ ਰੱਖਣ ਵਾਲਾ ਵਿਅਕਤੀ ਨਹੀਂ ਹੈ ਆਪਣੇ ਸਿਆਸੀ ਹਿਤਾਂ ਲਈ ਕੁਝ ਵੀ ਕਰ ਸਕਦਾ ਹੈ | ਇਸ ਲਈ ਅਸੀਂ ਸਾਰੀਆਂ ਹਮਿਖ਼ਆਲੀ ਪੰਥਕ ਜਥੇਬੰਦੀਆਂ ਨੂੰ ਇਸ ਤੋਂ ਸੁਚੇਤ ਰਹਿਣ ਲਈ ਅਗਾਹ ਕਰਦੇ ਹਾਂ | ਇਸ ਸਮੇਂ ਅਮਰਜੀਤ ਸਿੰਘ ਲਾਂਬਾ ਸਕੱਤਰ, ਜਸਬੀਰ ਸਿੰਘ ਮੰਗਾ, ਅਮਰਜੀਤ ਸਿੰਘ ਚੌਹਾਨ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੀ ਹੋਈ ਮੀਟਿੰਗ ਅਗਲੀ ਖ਼ਬਰ ਆਰਕੀਟੈਕਚਰ ਪਲੱਸ ਡਿਜ਼ਾਈਨ ਨੇ ਪਟਿਆਲਾ ਦੀ ਆਰਕੀਟੈਕਟ ਸੁਖਮਨਮੀਤ ਕੌਰ ਮੱਲ੍ਹੀ ਨੂੰ ਟਾਪ 50 ਵਿਚ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।