21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਾਂਗਰਸ ਕੋਲ ਨਾ ਪੰਜਾਬ ਵਿਚ ਸੱਤਾ ਹੈ ਅਤੇ ਨਾ ਹੀ ਕੇਂਦਰ ਵਿਚ ,ਵਿਕਾਸ ਸਿਰਫ਼ ਭਾਜਪਾ ਹੀ ਕਰ ਸਕਦੀ ਹੈ-ਜਗਦੀਸ਼ ਜੱਗਾ

ਅਜੀਤ ਡੈਸਕ 24-05-2026
ਰਾਜਪੁਰਾ, 23 ਮਈ (ਰਣਜੀਤ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਤਾਕਤ ਪੂਰੀ ਤਰ੍ਹਾਂ ਨਾਲ ਝੋਕ ਦਿੱਤੀ ਹੈ | ਉਮੀਦਵਾਰ ਬੀਬੀ ਅਰਚਨਾ ਦੇ ਹੱਕ ਵਿਚ ਇਕ ਤਰ੍ਹਾਂ ਨਾਲ ਜਨ ਸੈਲਾਬ ਆ ਗਿਆ ਹੈ | ਕਾਂਗਰਸ ਪਾਰਟੀ ਨੂੰ ਵੋਟ ਦੇਣੀ ਆਪਣੀ ਵੋਟ ਖਾਲੀ ਪੀਪੇ ਵਿਚ ਪਾਉਣ ਦੇ ਤੁੱਲ ਹੈ | ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਜਿਤਾਉ ਅਤੇ ਵਿਕਾਸ ਦੀ ਹਨੇਰੀ ਲਿਆਉ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ | ਇਨ੍ਹਾਂ ਚੋਣਾਂ ਨੇ ਚਿਰਾਂ ਤੋਂ ਵੱਖ ਵੱਖ ਰਸਤਿਆਂ 'ਤੇ ਤੁਰੇ ਦੋ ਦੋਸਤਾਂ ਦੀ ਜੱਫੀ ਪੁਆ ਦਿੱਤੀ ਹੈ ਅਤੇ ਅੱਜ ਸਾਬਕਾ ਸਰਪੰਚ ਗੁਰਦੀਪ ਸਿੰਘ ਧਮੋਲੀ ਅਤੇ ਹਲਕਾ ਇੰਚਾਰਜ ਜਗਦੀਸ਼ ਜੱਗਾ ਦੀ ਜੱਫੀ ਪੁਆ ਦਿੱਤੀ ਹੈ ਅਤੇ ਦੋਨਾਂ ਨੇ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਘਿਉ ਖਿਚੜੀ ਹੋਣ ਬਾਰੇ ਵਿਚ ਕਿਹਾ ਹੈ | ਜਗਦੀਸ਼ ਜੱਗਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉ ਤਾਂ ਕਿ ਸ਼ਹਿਰ ਵਿਚ ਵਿਕਾਸ ਦੀ ਹਨੇਰੀ ਚਲਾਈ ਜਾ ਸਕੇ | ਉਨ੍ਹਾਂ ਨੇ ਸੱਤਾਧਾਰੀ ਧਿਰ ਅਤੇ ਕਾਂਗਰਸ ਪਾਰਟੀ ਨੂੰ ਚੰਗੇ ਰਾਜਨੀਤਿਕ ਰਗੜੇ ਲਾਏ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨਾ ਤਾਂ ਪੰਜਾਬ ਵਿਚ ਸਰਕਾਰ ਹੈ ਅਤੇ ਨਾ ਹੀ ਕੇਂਦਰ ਵਿਚ ਸਰਕਾਰ ਹੈ ਇਸ ਲਈ ਕਾਂਗਰਸ ਪਾਰਟੀ ਨੂੰ ਵੋਟ ਦੇਣੀ ਖਾਲੀ ਪੀਪੇ ਵਿਚ ਵੋਟ ਪਾਉਣ ਦੇ ਬਰਾਬਰ ਹੈ | ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਹਾਸ਼ੀਏ 'ਤੇ ਜਾ ਚੁੱਕੀ ਹੈ | ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ ਝਾੜੂ ਤੀਲਾ ਤੀਲਾ ਹੋ ਚੁੱਕਾ ਹੈ | ਇਸ ਮੌਕੇ ਸੀਨੀਅਰ ਆਗੂ ਸੁਖਪਾਲ ਸਿੰਘ ਪਾਲਾ, ਚੌਧਰੀ ਪਰਮਵੀਰ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ ਧਮੋਲੀ ਸਾਬਕਾ ਸਰਪੰਚ, ਸੁਖਦਰਸ਼ਨ ਸੋਢੀ, ਮੱਖਣ ਸਿੰਘ, ਅਮਰਜੀਤ ਪਾਲੀ, ਕਾਕਾ ਧਮੋਲੀ, ਪਵਿੱਤਰ ਸਿੰਘ, ਬਲਬੀਰ ਸਿੰਘ ਧਮੋਲੀ, ਬੇਅੰਤ ਸਿੰਘ, ਡੋਲੀ ਅਤੇ ਹੋਰ ਪਤਵੰਤੇ ਸੱੱਜਣ ਹਾਜਰ ਸਨ |
ਪਿਛਲੀ ਖ਼ਬਰ ਆਰਕੀਟੈਕਚਰ ਪਲੱਸ ਡਿਜ਼ਾਈਨ ਨੇ ਪਟਿਆਲਾ ਦੀ ਆਰਕੀਟੈਕਟ ਸੁਖਮਨਮੀਤ ਕੌਰ ਮੱਲ੍ਹੀ ਨੂੰ ਟਾਪ 50 ਵਿਚ ਚੁਣਿਆ ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਸਮਾਣਾ ਪੁਲਿਸ ਵਲੋਂ ਸ਼ਹਿਰ 'ਚ ਝੰਡਾ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।