11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸ਼੍ਰੋਮਣੀ ਅਕਾਲੀ ਦਲ ਵਲੋਂ ਵਿੱਢੀ ਆਰ-ਪਾਰ ਦੀ ਲੜਾਈ ਨੇ ਸੱਤਾਧਾਰੀ ਧਿਰ ਦੇ ਖੇਮਿਆਂ 'ਚ ਹਲਚਲ ਮਚਾਈ-ਜਥੇਦਾਰ ਗੜ੍ਹੀ <br/>

ਅਜੀਤ ਡੈਸਕ 23-05-2026
ਰਾਜਪੁਰਾ, 22 ਮਈ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਧਿਰ ਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ | ਜਿਸ ਕਾਰਨ ਆਮ ਆਦਮੀ ਪਾਰਟੀ ਦੇ ਖੇਮੇ ਵਿਚ ਇਕ ਤਰ੍ਹਾਂ ਨਾਲ ਸਿਆਸੀ ਹਲਚਲ ਮੱਚ ਗਈ ਹੈ ਅਤੇ ਸ਼ਹਿਰ ਵਿਚ ਸਿਆਸੀ ਜ਼ਲਜ਼ਲਾ ਆ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਵਾਰਡ ਨੰਬਰ 25 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਨਜੀਤ ਕੋਰ ਸੈਬੀ ਦੇ ਹੱਕ ਵਿਚ ਚੋਣ ਕਰਦਿਆਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਬੀਤੇ ਸਾਢੇ ਚਾਰ ਸਾਲਾਂ ਵਿਚ ਸੱਤਾਧਾਰੀ ਧਿਰ ਨੇ ਇਕ ਇਟ ਨਹੀਂ ਲਾਈ ਹੁਣ ਉਹ ਕਿਹੜੇ ਮੂੰਹ ਨਾਲ ਜਨਤਾ ਦੀ ਕਚਹਿਰੀ ਵਿਚ ਵੋਟਾਂ ਮੰਗਣ ਲਈ ਜਾ ਰਹੇ ਹਨ | ਝਾੜੂ ਪਾਰਟੀ ਨੇ ਲੋਕਾਂ ਨੂੰ ਸਿਰਫ ਤੇ ਸਿਰਫ ਲਾਰੇ ਦਿੱਤੇ ਹਨ | ਲਾਰਿਆਂ ਤੋਂ ਸਿਵਾਏ ਲੋਕਾਂ ਦੇ ਪੱਲੇ ਕੁੱਝ ਵੀ ਨਹੀਂ ਪਿਆ | ਉਨ੍ਹਾਂ ਨੇ ਸ਼ਹਿਰ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖ ਕੇ ਚੰਗੀ ਤਿਖੀ ਭਾਸ਼ਾ ਵਿਚ ਨੁਕਤਾਚੀਨੀ ਕੀਤੀ | ਉਨ੍ਹਾਂ ਨੇ ਕਿਹਾ ਕਿ ਹੁਣ ਸੱਤਾਧਾਰੀ ਧਿਰ ਦਾ ਪਰਦਾ ਫਾਸ਼ ਹੋ ਚੁੱਕਾ ਹੈ ਅਤੇ ਲੋਕਾਂ ਨੇ ਹੁਣ ਇਸ ਪਾਰਟੀ ਨੂੰ ਮੂੰਹ ਲਾਉਣਾ ਛੱਡ ਦਿੱਤਾ ਹੈ | ਜਥੇਦਾਰ ਗੜੀ ਨੇ ਕਿਹਾ ਕਿ ਲੋਕ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਹੋਏ ਵਿਕਾਸ ਦੇ ਕੰਮਾਂ ਨੂੰ ਯਾਦ ਕਰਨ ਲੱਗ ਪਏ ਹਨ | ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਵਿਚ ਜਿਹੜੇ ਵੀ ਵਿਕਾਸ ਦੇ ਕੰਮ ਕੀਤੇ ਸਨ, ਉਨ੍ਹਾਂ 'ਤੇ ਸੱਤਾਧਾਰੀ ਸਿਰਫ ਆਪਣਾ ਨਾਮ ਲਿਖ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਇਸ ਮੌਕੇ 'ਤੇ ਬੀਬੀ ਮਨਜੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਹੋਰਨਾਂ ਸਮੇਤ ਜਥੇਦਾਰ ਭੁਪਿੰਦਰ ਸਿੰਘ ਗੋਲੂ, ਅ੍ਰੰਮਿਤਪਾਲ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਸੈਬੀ, ਵਿਕੀ, ਕਰਮਜੀਤ ਕੌਰ, ਹਰਪ੍ਰੀਤ ਕੌਰ ਸੱਲ, ਸੁਨੀਤਾ, ਪ੍ਰੋਮਿਲਾ ਸੱਲ, ਰਣਜੀਤ ਸੱਲ, ਸੁਰਿੰਦਰ ਕੌਰ, ਰਿੱਤੂ, ਗੁਰਚਰਨ ਧੀਮਾਨ, ਗੁਰਕੀਰਤ ਸਿੰਘ ਸੈਬੀ, ਗਗਨਦੀਪ ਮੰਗੂ, ਸੰਜੇ ਧੀਮਾਨ, ਭੂਰਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਚਾਰ ਸਿਖ਼ਰਾਂ 'ਤੇ ਪਹੁੰਚਿਆ, ਸ਼ਹਿਰ ਹੋਰਡਿੰਗਾਂ ਨਾਲ ਭਰਿਆ <br/> ਅਗਲੀ ਖ਼ਬਰ ਖੜ੍ਹੇ ਟਰਾਲੇ 'ਚ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ, ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।