11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮੋਹਾਲੀ-ਰਾਜਪੁਰਾ ਰੇਲਵੇ ਲਾਈਨ ਨੂੰ ਪਿੰਡ ਦੇ ਨੇੜਿਉਂ ਕੱਢਣ ਵਿਰੁੱਧ ਤਸੌਲੀ ਦੇ ਵਸਨੀਕਾਂ ਨੂੰ ਇਤਰਾਜ਼ <br/>

ਬਨੂੜ ਦੇ ਨਾਇਬ ਤਹਿਸੀਲਦਾਰ ਨੂੰ ਇਤਰਾਜ਼ ਸੌਂਪਦੇ ਹੋਏ ਤਸੌਲੀ ਦੇ ਕਿਸਾਨ | ਅਜੀਤ ਤਸਵੀਰ <br/> 23-05-2026
ਬਨੂੜ, 22 ਮਈ (ਭੁਪਿੰਦਰ ਸਿੰਘ)-ਮੋਹਾਲੀ ਤੋਂ ਰਾਜਪੁਰਾ ਨੂੰ ਕੱਢੀ ਜਾਣ ਵਾਲੀ ਰੇਲਵੇ ਲਾਇਨ ਨੂੰ ਪਿੰਡ ਤਸੌਲੀ ਦੇ ਬਿਲਕੁਲ ਨੇੜਿਉਂ ਕੱਢੇ ਜਾਣ ਤੇ ਪਿੰਡ ਦੇ ਜ਼ਮੀਨ ਖੇਵਟਦਾਰਾਂ ਨੇ ਇਤਰਾਜ਼ ਉਠਾਇਆ ਹੈ | ਉਨਾਂ ਅੱਜ ਆਪਣੇ ਲਿਖਤੀ ਇਤਰਾਜ਼ ਬਨੂੜ ਦੇ ਨਾਇਬ ਤਹਿਸੀਲਦਾਰ ਕਸ਼ਿਸ਼ ਗਰਗ ਕੋਲ ਜਮਾਂ ਕਰਵਾਏ ਅਤੇ ਮੰਗ ਕੀਤੀ ਕਿ ਰੇਲਵੇ ਲਾਇਨ ਦੇ ਮੌਜੂਦਾ ਸਰਵੇ ਨੂੰ ਤੁਰੰਤ ਬਦਲਿਆ ਜਾਵੇ ਅਤੇ ਜ਼ਮੀਨ ਮਾਲਕਾਂ ਦੀ ਮੌਜੂਦਗੀ ਵਿਚ ਤੁਰੰਤ ਨਵੇਂ ਸਿਰਿਉਂ ਸਰਵੇ ਕਰਾਇਆ ਜਾਵੇ | ਹਰੀ ਸਿੰਘ ਦੋਧੀ, ਗੁਰਸੇਵਕ ਸਿੰਘ ਹੈਪੀ, ਸਾਬਕਾ ਸਰਪੰਚ ਕਰਨੈਲ ਸਿੰਘ, ਰਣਧੀਰ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਅਜੈਬ ਸਿੰਘ, ਪਾਲ ਸਿੰਘ, ਜਗਦੀਸ਼ ਸਿੰਘ ਜੱਗੀ ਆਦਿ ਨੇ ਆਪਣੇ ਇਤਰਾਜ਼ ਜਮਾਂ ਕਰਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲਵੇ ਲਾਇਨ ਦਾ ਸਰਵੇ ਅਤੇ ਜ਼ਮੀਨਾਂ ਦੇ ਨੰਬਰਾਂ ਅਨੁਸਾਰ ਇਹ ਰੇਲਵੇ ਲਾਇਨ ਪਿੰਡ ਤਸੌਲੀ ਨੂੰ ਦੋ ਹਿੱਸਿਆਂ ਵਿਚ ਵੰਡ ਦੇਵੇਗੀ | ਉਨ•ਾਂ ਕਿਹਾ ਕਿ ਨਵੀਂ ਲਾਇਨ ਤੋਂ ਦੂਜੇ ਪਾਸੇ ਪਸ਼ੂ ਡਿਸਪੈਂਸਰੀ, ਆਂਗਣਵਾੜੀ ਕੇਂਦਰ, ਖੇਡ ਮੈਦਾਨ, ਪਾਰਕ, ਸੀਵਰੇਜ ਸਿਸਟਮ ਅਤੇ ਦਲਿਤ ਭਾਈਚਾਰੇ ਨੂੰ ਦਿੱਤੇ ਗਏ ਪਲਾਟ ਹਨ | ਉਨਾਂ ਕਿਹਾ ਕਿ ਨਵੀਂ ਲਾਇਨ ਪਿੰਡ ਦੇ ਬਿਲਕੁਲ ਨੇੜੇ ਨੂੰ ਕੱਢੀ ਜਾ ਰਹੀ ਹੈ, ਜਿਹੜੀ ਕਿ ਜ਼ਮੀਨ ਵੀ ਬੇਹੱਦ ਉਪਜਾਊ ਅਤੇ ਵਪਾਰਿਕ ਹੈ | ਉਨਾਂ ਕਿਹਾ ਕਿ ਲਾਇਨ ਨੂੰ ਥੋੜਾ ਜਿਹਾ ਪਿਛਾਂਹ ਕੀਤਾ ਜਾ ਸਕਦਾ ਹੈ, ਜਿਸ ਨਾਲ ਪਿੰਡ ਦੋ ਹਿੱਸਿਆਂ ਵਿਚ ਵੰਡਣੋਂ ਬਚ ਸਕਦਾ ਹੈ | ਪਿੰਡ ਵਾਸੀਆਂ ਵਲੋਂ ਦਰਜ ਕਰਾਏ ਹੋਰ ਇਤਰਾਜ਼ਾਂ ਵਿਚ ਪਾਣੀ ਦੇ ਟਿਊਬਵੈੱਲਾਂ, ਪਾਈਪ ਲਾਈਨਾਂ, ਪਸ਼ੂਆਂ ਦੇ ਸ਼ੈੱਡਾਂ, ਦਰਖਤਾਂ ਆਦਿ ਨੂੰ ਨੁਕਸਾਨ ਪਹੁੰਚਣਾ ਸ਼ਾਮਿਲ ਹੈ | ਪਿੰਡ ਵਾਸੀਆਂ ਨੇ ਤਜਵੀਜ਼ਸ਼ੁਦਾ ਲਾਇਨ ਲਈ ਮੌਜੂਦਾ ਜ਼ਮੀਨ ਵਿਚੋਂ ਲਾਇਨ ਕੱਢਣ ਦਾ ਵਿਰੋਧ ਕੀਤਾ ਹੈ | ਉਨਾਂ ਇਸ ਸੰਬੰਧੀ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ ਕਰਦਿਆਂ ਕਿਸਾਨਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਏ.ਡੀ.ਸੀ. ਵਲੋਂ ਮਿਊਾਸੀਪਲ ਕੌਂਸਲ ਚੋਣਾਂ ਦੀ ਸ਼ਾਂਤੀਪੂਰਨ ਪ੍ਰੀਕ੍ਰਿਆ ਲਈ ਪਾਬੰਦੀ ਦੇ ਹੁਕਮ <br/> ਅਗਲੀ ਖ਼ਬਰ ਆਉਟਸੋਰਸ ਵਰਕਰ ਯੂਨੀਅਨ ਏਟਕ ਵਲੋਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।