12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡਾ. ਅੰਕਿਤਾ ਕਾਂਸਲ ਨੇ ਬਤੌਰ ਐਸ.ਡੀ.ਐਮ. ਅਹੁਦਾ ਸੰਭਾਲਿਆ

ਅਜੀਤ ਡੈਸਕ 09-05-2026
ਬਨੂੜ, 8 ਮਈ (ਭੂਪਿੰਦਰ ਸਿੰਘ)-ਸਬ ਡਵੀਜਨ ਬਨੂੜ ਦੇ ਇਤਿਹਾਸ ਵਿਚ ਉਸ ਵਕਤ ਨਵਾ ਅਧਿਆਏ ਜੁੜ ਗਿਆ ਜਦੋਂ ਬਨੂੜ ਵਿਖੇ ਆਜਾਦੀ ਤੋਂ ਬਾਅਦ ਪਹਿਲੀ ਮਹਿਲਾ ਐਸ.ਡੀ.ਐਮ. ਡਾ. ਅੰਕਿਤਾ ਕਾਂਸਲ ਨੇ ਕਮਾਨ ਸਾਂਭੀ ਹੈ | ਐਸ.ਡੀ.ਐਮ. ਡਾ. ਅੰਕਿਤਾ ਕਾਂਸਲ ਨੂੰ ਸਬ ਡਵੀਜਨ ਦੇ ਸਟਾਫ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ | ਇਸ ਸੰਬੰੰਧੀ ਜਾਣਕਾਰੀ ਦਿੰਦੇ ਹੋਏ ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਬਤੌਰ ਐਮਬੀਬੀਐਸ ਦੀ ਪੜ੍ਹਾਈ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਅਤੇ ਇਸ ਤੋਂ ਬਾਅਦ ਲੋਕ ਸੇਵਾ ਦੇ ਜਜਬੇ ਨੂੰ ਲੈ ਕੇ ਪੰਜਾਬ ਸਿਵਲ ਸਰਵਿਸਿਜ਼ (ਪੀਸੀਐਸ) ਦੀ ਪ੍ਰੀਖਿਆ ਪਾਸ ਕੀਤੀ | ਅੱਜ ਕੱਲ੍ਹ ਉਹ ਮੋਹਾਲੀ ਵਿਖੇ ਬਤੌਰ ਐਸਿਸਟੈਟ ਕਮਿਸ਼ਨਰ ਦੇ ਤੌਰ 'ਤੇ ਤਾਇਨਾਤ ਹਨ ਅਤੇ ਸਬ ਡਵੀਜਨ ਬਨੂੜ ਦਾ ਵਾਧੂ ਚਾਰਜ ਸਾਭਿਆ ਹੈ |

ਪਿਛਲੀ ਖ਼ਬਰ ਬਿਜਲੀ ਦਾ ਕਰੰਟ ਲੱਗਣ ਨਾਲ ਪਾਵਰਕਾਮ 'ਚ ਪ੍ਰਾਈਵੇਟ ਤੌਰ 'ਤੇ ਕੰਮ ਕਰਦੇ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਮੰਤਰੀ ਡਾ. ਬਲਬੀਰ ਸਿੰਘ ਵਲੋਂ ਆਰਟ ਐਂਡ ਕਰਾਫਟ ਰੂਮ ਅਤੇ ਕੰਪਿਊਟਰ ਲੈਬ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।