22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚਰਨਜੀਤ ਕੌਰ ਬਲਾਕ ਮਹਿਲਾ ਪ੍ਰਧਾਨ ਦਿਹਾਤੀ ਨਾਭਾ ਨਿਯੁਕਤ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਚਰਨਜੀਤ ਕੌਰ ਬੌੜਾਂ ਖ਼ੁਰਦ ਨੂੰ ਨਾਭਾ ਦਿਹਾਤੀ ਦੀ ਮਹਿਲਾ ਬਲਾਕ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 10-04-2026
ਨਾਭਾ, 9 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਸਰਗਰਮੀਆਂ ਵਿਚ ਵਾਧਾ ਕਰਦੇ ਹੋਏ ਕਾਂਗਰਸ ਵਲੋਂ ਚਰਨਜੀਤ ਕੌਰ ਬੌੜਾ ਖ਼ੁਰਦ ਨੂੰ ਨਾਭਾ ਦਿਹਾਤੀ ਦੀ ਮਹਿਲਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚਰਨਜੀਤ ਕੌਰ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਹੈ ਅਤੇ ਕਾਂਗਰਸ ਦੇ ਰਾਜ ਦੌਰਾਨ ਹੀ ਮਹਿਲਾਵਾਂ ਨੂੰ ਉੱਚ ਅਹੁਦਿਆਂ ਤੇ ਬਿਰਾਜਮਾਨ ਕੀਤਾ ਗਿਆ ਸੀ | ਉਨ੍ਹਾਂ ਸਮੂਹ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਇਕ ਜੁਗਤ ਨਾਲ ਕੰਮ ਕਰਨ ਕਿਉਂ ਜੋ ਪੰਜਾਬ ਦੇ ਲੋਕ ਫਿਰ ਤੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਦੇਖਣ ਲਈ ਹੁਣੇ ਤੋਂ ਉਤਾਵਲੇ ਹਨ | ਇਸ ਮੌਕੇ ਚਰਨਜੀਤ ਕੌਰ ਬੌੜਾ ਖ਼ੁਰਦ ਨਵ-ਨਿਯੁਕਤ ਮਹਿਲਾ ਬਲਾਕ ਪ੍ਰਧਾਨ ਦਿਹਾਤੀ ਨਾਭਾ, ਸਾਬਕਾ ਸਰਪੰਚ ਸਵਰਨ ਸਿੰਘ ਰਾਮਗੜ੍ਹ, ਪ੍ਰਧਾਨ ਹਰਪਾਲ ਸਿੰਘ ਬਿਨਾਂ ਹੇੜੀ, ਗੁਰਮੀਤ ਸਿੰਘ ਥੂਹੀ, ਮੋਹਨ ਸਿੰਘ ਬਿਨਾਂਹੇੜੀ, ਹਾਕਮ ਸਿੰਘ, ਚਰਨਜੀਤ ਬਾਤਿਸ਼, ਰਾਜ ਸਿੰਘ ਥੂਹੀ ਆਦਿ ਪਾਰਟੀ ਵਰਕਰ ਤੇ ਪਿੰਡ ਵਾਸੀ ਮੌਜੂਦ
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ 'ਚ ਰਾਜਪੁਰਾ 'ਚ ਮਹਾਨ ਨਗਰ ਕੀਰਤਨ 12 ਨੂੰ ਅਗਲੀ ਖ਼ਬਰ ਸਿਹਤ ਮੰਤਰੀ ਨੇ ਧਰਨਾ ਦੇ ਰਹੀਆਂ ਨਰਸਾਂ ਨੂੰ ਕੰਮ 'ਤੇ ਆਉਣ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।