21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੰਜਾਬ 'ਚ ਡੁੱਬਦਾ ਜਹਾਜ਼ ਬਣਦੀ ਜਾ ਰਹੀ ਹੈ ਸੱਤਾਧਾਰੀ ਪਾਰਟੀ, ਲੋਕਾਂ ਦਾ ਮੋਹ ਹੋਇਆ ਭੰਗ-ਸਾਬਕਾ ਵਿਧਾਇਕ ਕੰਬੋਜ

ਰਾਜਪੁਰਾ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ 'ਆਪ' ਛੱਡ ਕੇ ਕਾਂਗਰਸ ਦੇ ਬੇੜੇ ਵਿਚ ਸਵਾਰ ਹੋਣ ਵਾਲਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 07-04-2026
ਰਾਜਪੁਰਾ, 6 ਅਪ੍ਰੈਲ (ਰਣਜੀਤ ਸਿੰਘ)-ਪੰਜਾਬ ਵਿਚ ਸੱਤਾਧਾਰੀ ਧਿਰ ਦਿਨੋਂ-ਦਿਨ ਡੁੱਬਦਾ ਜਹਾਜ਼ ਬਣਦੀ ਜਾ ਰਹੀ ਹੈ ਅਤੇ ਲੋਕੀ ਹੁਣ 'ਆਪ' ਪਾਰਟੀ ਦੀਆਂ ਨੀਤੀਆਂ ਤੋ ਅੱਕ ਕੇ ਕਾਂਗਰਸ ਦੇ ਹੱਥ ਨਾਲ ਮਿਲਾਉਣ ਲੱਗ ਪਏ ਹਨ ਅਤੇ ਪੰਜਾਬ ਵਿਚ ਕਾਂਗਰਸ ਦੀ ਹਵਾ ਹੁਣ ਹਨੇਰੀ ਬਣਦੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਾਮਦੂ ਕੈਂਪ ਦੇ ਕਰੀਬ ਚਾਰ ਦਰਜਨ ਤੋ ਵੱਧ ਪਰਿਵਾਰਾਂ ਨੂੰ 'ਆਪ' ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾਉਣ ਦੇ ਮੌਕੇ 'ਤੇ ਕੀਤਾ | ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਬਿਹਤਰੀ ਲਈ ਲੋਕਾਂ ਨੂੰ ਹੁਣ ਕਾਂਗਰਸ ਦੇ ਹੱਥ ਨਾਲ ਹੱਥ ਮਿਲਾਉਣਾ ਚਾਹੀਦਾ ਹੈ ਤਾਂ ਕਿ ਮੁੜ ਤੋ ਸੂਬੇ ਵਿਚ ਅਮਨ ਸ਼ਾਂਤੀ ਦੀਆਂ ਬਾਤਾਂ ਪੈਣੀਆਂ ਸ਼ੁਰੂ ਹੋ ਜਾਣ | ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੇ ਨਾਮ 'ਤੇ ਧੋਖਾ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਦਾ ਗ੍ਰਾਂਫ ਚੱਲੀ ਹੋਈ ਛੁਰਲੀ ਵਾਂਗ ਹੇਠਾਂ ਨੂੰ ਆ ਰਿਹਾ ਹੈ | ਪੰਜਾਬੀਆਂ ਨੂੰ ਕਾਂਗਰਸ ਪਾਰਟੀ ਵਿਚ ਹੀ ਭਰੋਸਾ ਵਿਖਾਈ ਦੇ ਰਿਹਾ ਹੈ | ਕੰਬੋਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਵੱਡਾ ਮੋੜ ਵੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਮੋਹ 'ਆਪ' ਪਾਰਟੀ ਤੋ ਭੰਗ ਹੋਣ ਲੱਗ ਪਿਆ ਹੈ | ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ਸੂਬੇ ਵਿਚ ਆਪ ਦਾ ਜਹਾਜ਼ ਡੁੱਬ ਰਿਹਾ ਹੈ ਅਤੇ ਲੋਕੀ ਆਪ ਮੁਹਾਰੇ ਕਾਂਗਰਸ ਦੀ ਬੇੜੇ ਵਿਚ ਸਵਾਰ ਹੋ ਰਹੇ ਹਨ | ਕਾਂਗਰਸੀ ਆਗੂ ਨੇ ਹੁਣ 'ਆਪ' ਪਾਰਟੀ ਦੀਆਂ ਵਿਕਟਾਂ ਡਿਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਰਾਜਨੀਤਕ ਚੋਕ ਛਿੱਕੇ ਮਾਰੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬ ਦੇ ਲੋਕੀ ਨਾਕਾਮੀਆਂ ਦਾ ਹਿਸਾਬ ਕਿਤਾਬ ਵੋਟ ਦੀ ਚੋਟ ਨਾਲ ਦੇਣ ਲਈ ਤਿਆਰ ਹਨ | ਇਸ ਮੌਕੇ 'ਤੇ 'ਆਪ' ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੀ ਆਗੂ ਬੰਤੀ ਦੇਵੀ ਨੇ 'ਆਪ' 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਔਰਤਾਂ ਨਾਲ ਵੱਡਾ ਧੋਖਾ ਹੋਇਆ ਹੈ | ਉਨ੍ਹਾਂ ਨੇ ਕਿਹਾ ਸੂਬੇ ਵਿਚ ਅਮਨ ਸ਼ਾਂਤੀ ਸਿਰਫ ਕਾਂਗਰਸ ਪਾਰਟੀ ਦੇ ਰਾਜ ਵਿਚ ਹੀ ਸੰਭਵ ਹੈ | ਇਸ ਮੌਕੇ 'ਤੇ ਹੋਰਨਾਂ ਸਮੇਤ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ਼, ਸਾਬਕਾ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ, ਮਲਕੀਤ ਸਿੰਘ ਉਪਲਹੇੜੀ, ਕਾਲਾ ਰਾਮ, ਅਜੈ ਕੁਮਾਰ, ਜਰਨੈਲ ਸਿੰਘ, ਬਿਮਲਾ ਦੇਵੀ, ਸੰਮੀ ਦੇਵੀ, ਸੁਨੀਤਾ ਰਾਣੀ, ਜੱਗਾ ਕੋਟਲਾ ਅਤੇ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਉਤਸ਼ਾਹ ਨਾਲ ਰੈਲੀ 'ਚ ਪਹੁੰਚਣ ਲਈ ਸਭਨਾਂ ਦਾ ਬਹੁਤ ਧੰਨਵਾਦ-ਅਮਿਤ ਸਿੰਘ ਰਾਠੀ ਅਗਲੀ ਖ਼ਬਰ ਉਤਸ਼ਾਹ ਨਾਲ ਰੈਲੀ 'ਚ ਪਹੁੰਚਣ ਲਈ ਸਭਨਾਂ ਦਾ ਬਹੁਤ ਧੰਨਵਾਦ-ਅਮਿਤ ਸਿੰਘ ਰਾਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।