06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਨਾਜ ਮੰਡੀ 'ਚ ਖੜ੍ਹਾ ਗੰਦਾ ਪਾਣੀ ਦੇ ਸਕਦਾ ਬਿਮਾਰੀਆਂ ਨੂੰ ਸੱਦਾ-ਕਿਸਾਨ ਆਗੂ ਘੁਮਾਣਾ

ਅਜੀਤ ਡੈਸਕ 05-04-2026
ਰਾਜਪੁਰਾ, 4 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਦੀ ਆਨਾਜ ਮੰਡੀ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਹੀਂ ਹਨ | ਮੰਡੀ ਦੀਆਂ ਸੜਕਾਂ 'ਤੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੀ ਬਿਮਾਰੀ ਸਿਰ ਚੁੱਕ ਸਕਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ | ਉਨ੍ਹਾਂ ਨੇ ਦੱ ਸਿਆ ਕਿ ਪੰਜਾਬ ਵਿਚ ਕਣਕ ਦਾ ਸੀਜਨ ਸਿਰ 'ਤੇ ਹੈ | ਮੰਡੀ ਵਿਚ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਆ ਰਹੇ ਹਨ | ਮੰਡੀ ਦੀਆਂ ਸੜਕਾਂ 'ਤੇ ਥਾਂ-ਥਾਂ ਗੰਦਾ ਪਾਣੀ ਖੜ੍ਹਾ ਹੈ | ਇਸ ਕਾਰਨ ਕੋਈ ਵੀ ਬਿਮਾਰੀ ਸਿਰ ਚੁੱਕ ਸਕਦੀ ਹੈ | ਜਿਸ ਨਾਲ ਕਿਸਾਨਾਂ 'ਤੇ ਕੋਈ ਵੀ ਬਿਮਾਰੀ ਹੱਲਾ ਬੋਲ ਸਕਦੀ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਮੰਡੀ ਦੇ ਵਿਚ ਸ਼ੈਡ ਬਣਿਆ ਹੋਇਆ ਹੈ | ਉਹ ਸ਼ੈਡ ਕਿਸਾਨਾਂ ਲਈ ਬਣਿਆ ਹੈ ਤਾਂ ਕਿ ਵੇਲੇ ਕੁਵੇਲੇ ਕਿਸਾਨ ਉਥੇ ਬੈਠ ਸਕਣ ਅਤੇ ਅਚਾਨਕ ਮੌਸਮ ਦੀ ਖਰਾਬੀ ਕਾਰਨ ਕਿਸਾਨ ਆਪਣੀਆਂ ਟਰਾਲੀਆਂ ਟਰੈਕਟਰ ਵਗੈਰਾ ਸ਼ੈਡ ਹੇਠ ਖੜ੍ਹਾ ਕਰ ਸਕਦੇ ਹਨ | ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿਚ ਬਣੇ ਸ਼ੈਡ ਵਿਚ ਟਰੱਕ ਖੜੇ ਹਨ | ਉਨ੍ਹਾਂ ਨੇ ਅੱਗੇ ਦੱ ਸਿਆ ਕਿ ਮੰਡੀ ਵਿਚ ਅਚਾਨਕ ਬਾਰਸ਼ ਆ ਜਾਣ ਕਾਰਨ ਕਈ ਕਿਸਾਨਾਂ ਦੀ ਕਣਕ ਦੀ ਫਸਲ ਭਿੱਜ ਗਈ ਹੈ ਅਤੇ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਹੈ |
ਉਨ੍ਹਾਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਉਹ ਜਥੇਬੰਦੀਆਂ ਨਾਲ ਮਿਲ ਕੇ ਕੋਈ ਵੱਡਾ ਸੰਘਰਸ਼ ਵੀ ਵਿੱਢ ਸਕਦੇ ਹਨ | ਉਨ੍ਹਾਂ ਨੇ ਦੱਸਿਆ ਕਿ ਕਿਸਾਨ ਦੀ ਖੂਨ ਪਸੀਨੇ ਦੀ ਕਮਾਈ ਨੂੰ ਸਹੀ ਤਰ੍ਹਾਂ ਨਾਲ ਸਾਂਭਣਾ ਮਾਰਕੀਟ ਕਮੇਟੀ ਦੀ ਜਿੰਮੇਵਾਰੀ ਹੈ | ਇਸ ਸੰਬੰਧੀ ਸੰਪਰਕ ਕਰਨ 'ਤੇ ਮਾਰਕੀਟ ਕਮੇਟੀ ਦੇ ਸੈਕਟਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿਚ ਕਿਤੇ ਵੀ ਗੰਦਾ ਪਾਣੀ ਨਹੀਂ ਖੜਾ ਅਤੇ ਨਾ ਹੀ ਮੰਡੀ ਦੇ ਸ਼ੇੈਡ ਹੇਠ ਕੋਈ ਟਰੱਕ ਵਗੈਰਾ ਖੜ੍ਹਾ ਹੈ | ਜੇਕਰ ਕੋਈ ਟਰੱਕ ਖੜ੍ਹਾ ਵੀ ਹੈ ਤਾਂ ਉਹ ਕਣਕ ਦੀ ਲੋਡਿੰਗ ਵਾਲਾ ਹੋਵੇਗਾ | ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿਚ ਕਿਸੇ ਵੀ ਕਿਸਾਨ ਦੀ ਕੋਈ ਵੀ ਕਣਕ ਬਾਰਸ਼ ਦੇ ਪਾਣੀ ਵਿਚ ਭਿੱਜੀ ਨਹੀਂ ਹੈ | ਇਸ ਮੌਕੇ 'ਤੇ ਮੰੰਡੀ ਵਿਚ ਕਿਸਾਨ ਆਗੂ ਨਾਲ ਨਿਤਿਨ ਰੇਖੀ ਪ੍ਰਧਾਨ ਆਈ.ਟੀ. ਸੈਲ, ਸੁੱਖਾ ਸਿੰਘ ਰਾਜਪੁਰਾ, ਲੱਖਾ ਸਿੰਘ ਸਰਪੰਚ ਕਬੂਲਪੁਰ, ਸੋਨੂੰ ਕੁਆਰਟਰ,
ਪਿਛਲੀ ਖ਼ਬਰ ਨਾਭਾ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ 'ਚ ਹੋਇਆ ਵਿਸ਼ਾਲ ਇਕੱਠ ਅਗਲੀ ਖ਼ਬਰ ਪਬਲਿਕ ਕਾਲਜ ਸਮਾਣਾ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚੋਂ ਪ੍ਰਾਪਤ ਕੀਤੇ ਮੁਢਲੇ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।