09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਰਕਾਰੀ ਮਿਡਲ ਸਕੂਲ ਲੱਧਾਹੇੜੀ ਨੂੰ ਮਿਸ਼ਨ ਸਮਰੱਥ 'ਚ ਵਧੀਆ ਕਾਰਗੁਜ਼ਾਰੀ ਲਈ ਮਿਲਿਆ ਪ੍ਰਸ਼ੰਸਾ ਪੱਤਰ

ਸਰਕਾਰੀ ਮਿਡਲ ਸਕੂਲ ਲੱਧਾਹੇੜੀ ਦੇ ਮੁਖੀ ਨੂੰ ਮਿਸ਼ਨ ਸਮਰੱਥ ਵਿਚ ਵਧੀਆ ਕਾਰਗੁਜ਼ਾਰੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰ ਪਾਲ ਸ਼ਰਮਾ ਪ੍ਰਸ਼ੰਸਾ ਪੱਤਰ ਸੌਂਪਦੇ ਹੋਏ¢ਅਜੀਤ ਤਸਵੀਰ <br/> 04-04-2026
ਨਾਭਾ, 3 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਦੇ ਪਿੰਡ ਲੱਧਾਹੇੜੀ ਸਥਿਤ ਸਰਕਾਰੀ ਮਿਡਲ ਸਕੂਲ ਦੁਆਰਾ ਸ਼ੈਸ਼ਨ 2025-26 ਦÏਰਾਨ ਮਿਸ਼ਨ ਸਮਰੱਥ ਦÏਰਾਨ ਪੰਜਾਬੀ ਅਤੇ ਗਣਿਤ ਵਿਸ਼ੇ ਵਿਚ ਵਿਦਿਆਰਥੀਆਂ ਵਲੋਂ ਵਧੀਆ ਕਾਰਗੁਜ਼ਾਰੀ ਕੀਤੀ ਗਈ, ਜਿਸ ਲਈ ਐਸ.ਸੀ.ਆਰ.ਟੀ ਪੰਜਾਬ ਦੁਆਰਾ ਇਸ ਸਕੂਲ ਨੂੰ ਹਾਈ ਪਰਫੋਰਮੈਂਸ ਸਕੂਲ ਵਜੋਂ ਚੁਣਿਆ ਗਿਆ ਹੈ¢ ਜ਼ਿਲ੍ਹਾ ਪੱਧਰੀ ਪ੍ਰਸੰਸਾ ਪੱਤਰ ਵੰਡ ਸਮਾਰੋਹ ਦÏਰਾਨ ਜਿਲਾ ਸਿੱਖਿਆ ਅਫਸਰ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰ ਪਾਲ ਸ਼ਰਮਾ ਵਲੋਂ ਸਕੂਲ ਮੁਖੀ ਪ੍ਰਦੀਪ ਕੁਮਾਰ ਕÏਸ਼ਲ ਨੂੰ ਸਕੂਲ ਦੀ ਵਧੀਆ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਸੌਂਪਿਆ ਗਿਆ¢ ਸਕੂਲ ਸਟਾਫ ਦੀ ਇਸ ਉਪਲਬਧੀ ਲਈ ਗ੍ਰਾਮ ਪੰਚਾਇਤ ਲੱਧਾਹੇੜੀ ਅਤੇ ਪਿੰਡ ਵਾਸੀਆਂ ਵਲੋਂ ਪ੍ਰਦੀਪ ਕੁਮਾਰ ਕÏਸ਼ਲ ਸਕੂਲ ਇੰਚਾਰਜ, ਨਵੀਨ ਸ਼ਰਮਾ ਪੀਟੀਆਈ ਅਤੇ ਗÏਰਵ ਕਾਲੜਾ ਐਸ.ਐਸ. ਮਾਸਟਰ ਨੂੰ ਵਧਾਈ ਦਿੱਤੀ ਗਈ¢
ਪਿਛਲੀ ਖ਼ਬਰ ਪਿਹੋਵਾ-ਪਟਿਆਲਾ ਮਾਰਗ ਨੂੰ ਚਹੁੰ ਮਾਰਗੀ ਬਣਾਉਣ ਦਾ ਫਿਰ ਪ੍ਰਚਾਰ ਸ਼ੁਰੂ ਅਗਲੀ ਖ਼ਬਰ ਨਾਭਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਹੋਣ ਵਾਲੀ 'ਪੰਜਾਬ ਬਚਾਓ' ਰੈਲੀ ਲਈ ਲੋਕਾਂ 'ਚ ਉਤਸ਼ਾਹ-ਚੌਧਰੀ ਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।