ਨਾਭਾ, 31 ਮਾਰਚ (ਕਰਮਜੀਤ ਸਿੰਘ)-ਲੰਮੇ ਸਮੇਂ ਤੋਂ ਨੰਬਰਦਾਰ ਯੂਨੀਅਨ ਪੰਜਾਬ ਦੇ ਬਲਾਕ ਨਾਭਾ 'ਚ ਬਤੌਰ ਮੈਂਬਰ ਸੇਵਾਵਾਂ ਨਿਭਾ ਰਹੇ ਨੰਬਰਦਾਰ ਰਣਜੀਤ ਸਿੰਘ ਚੌਧਰੀਮਾਜਰਾ ਨੂੰ ਸਟੇਟ ਬਾਡੀ ਵਲੋਂ ਨੰਬਰਦਾਰ ਯੂਨੀਅਨ ਜ਼ਿਲ੍ਹਾ ਪਟਿਆਲਾ ਦਾ ਬਤੌਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਅਤੇ ਸੈਕਟਰੀ ਗੁਰਬਖਸ਼ੀਸ਼ ਸਿੰਘ ਗੋਪੀ, ਗੁਰਦਰਸ਼ਨ ਸਿੰਘ ਗਲੋਲੀ ਚੀਫ਼ ਸਰਪ੍ਰਸਤ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਨਿਆਲ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਚੌਧਰੀਮਾਜਰਾ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯੂਨੀਅਨ ਪੱਧਰ 'ਤੇ ਨਿਸ਼ਕਾਮ ਸੇਵਾ ਕਰਦੇ ਰਹਿਣਗੇ | ਇਸ ਮੌਕੇ ਜਗਮੋਹਨ ਸਿੰਘ, ਸਤਨਾਮ ਸਿੰਘ ਧਨੌਰੀ, ਜਸਵਿੰਦਰ ਸਿੰਘ ਅਚਲ, ਹਰਦੀਪ ਸਿੰਘ ਘਨੀਵਾਲ, ਜਰਨੈਲ ਸਿੰਘ ਕਕਰਾਲਾ, ਜਸਵੀਰ ਸਿੰਘ ਰੋਹਟੀਖਾਸ, ਚਮਕੌਰ ਸਿੰਘ ਪਹਾੜਪੁਰ, ਨਰਿੰਦਰ ਸਿੰਘ ਹੋਹਟੀ ਛੰਨਾ, ਦੀਪ ਸਿੰਘ ਅਜਨੌਦਾ ਸਮੇਤ ਵੱਡੀ ਗਿਣਤੀ 'ਚ ਨੰਬਰਦਾਰਾਂ ਨੇ ਵਧਾਈਆਂ ਦਿੱਤੀਆਂ |