ਭੁੱਨਰਹੇੜੀ, 31 ਮਾਰਚ (ਧਨਵੰਤ ਸਿੰਘ)-ਇਸ ਸਮੇਂ ਜਦੋਂ ਖੇਤਾਂ ਵਿਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕਣ ਵੱਲ ਵਧ ਰਹੀ ਹੈ, ਕਿਸਾਨ ਕਟਾਈ ਲਈ ਤਿਆਰੀਆਂ ਵਿਚ ਹਨ, ਉਸੇ ਵੇਲੇ ਅਚਾਨਕ ਆਈ ਬੇਮੌਸਮੀ ਬਾਰਸ਼ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ | ਰਾਤ ਸ਼ੁਰੂ ਹੁੰਦਿਆਂ ਹੀ ਗਰਜ-ਚਮਕ ਨਾਲ ਸ਼ੁਰੂ ਹੋਈ ਹਲਕੀ ਬਾਰਸ਼ ਅਤੇ ਨਾਲ ਵਗ ਰਹੀਆਂ ਤੇਜ਼ ਹਵਾਵਾਂ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ | ਇਸ ਹਾਲਾਤ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ ਅਤੇ ਉਨ੍ਹਾਂ ਨੂੰ ਆਪਣੀ ਛੇ ਮਹੀਨਿਆਂ ਦੀ ਮਿਹਨਤ ਡੁੱਬਦੀ ਨਜ਼ਰ ਆ ਰਹੀ ਹੈ | ਹਾੜ੍ਹੀ ਦੀ ਮੁੱਖ ਫ਼ਸਲ ਕਣਕ ਕਿਸਾਨਾਂ ਲਈ ਸਿਰਫ਼ ਇਕ ਫ਼ਸਲ ਨਹੀਂ, ਸਗੋਂ ਉਨ੍ਹਾਂ ਦੀ ਸਾਲ ਭਰ ਦੀ ਆਰਥਿਕ ਰੀੜ੍ਹ ਦੀ ਹੱਡੀ ਹੈ | ਇਸ 'ਤੇ ਹੀ ਘਰੇਲੂ ਖ਼ਰਚੇ, ਕਰਜ਼ੇ ਦੀ ਵਾਪਸੀ ਅਤੇ ਅਗਲੀ ਫ਼ਸਲ ਦੀ ਤਿਆਰੀ ਨਿਰਭਰ ਕਰਦੀ ਹੈ | ਜਦੋਂ ਫ਼ਸਲ ਕੱਟਣ ਦੇ ਬਿਲਕੁਲ ਨੇੜੇ ਹੋਵੇ ਅਤੇ ਅਜਿਹੇ ਸਮੇਂ 'ਤੇ ਮੌਸਮ ਅਚਾਨਕ ਬਦਲ ਜਾਵੇ, ਤਾਂ ਇਹ ਹਾਲਾਤ ਕਿਸਾਨਾਂ ਲਈ ਸਭ ਤੋਂ ਵੱਡੀ ਚਿੰਤਾ ਬਣ ਜਾਂਦੇ ਹਨ | ਖੇਤੀ ਮਾਹਿਰਾਂ ਦੇ ਅਨੁਸਾਰ, ਜੇਕਰ ਬਾਰਸ਼ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਜਾਂ ਨਾਲ ਹੀ ਤੇਜ਼ ਹਵਾਵਾਂ ਚੱਲਦੀਆਂ ਰਹਿੰਦੀਆਂ ਹਨ ਤਾਂ ਕਣਕ ਦੀ ਫ਼ਸਲ ਜ਼ਮੀਨ 'ਤੇ ਡਿਗ ਪੈਂਦੀ ਹੈ | ਜਿਸ ਨਾਲ ਕਟਾਈ ਵਿਚ ਮੁਸ਼ਕਲਾਂ ਆਉਂਦੀਆਂ ਹਨ ਅਤੇ ਉਪਜ ਵਿਚ ਕਮੀ ਆਉਂਦੀ ਹੈ | ਇਸ ਤੋਂ ਇਲਾਵਾ ਭਿੱਜੀ ਹੋਈ ਫ਼ਸਲ ਵਿਚ ਦਾਣਿਆਂ ਦਾ ਰੰਗ ਕਾਲਾ ਪੈ ਜਾਣ ਤੋਂ ਇਲਾਵਾ ਗੁਣਵੱਤਾ ਘੱਟ ਜਾਣਾ ਵੀ ਆਮ ਗੱਲ ਹੈ, ਜਿਸ ਕਾਰਨ ਮੰਡੀਆਂ ਵਿਚ ਫ਼ਸਲ ਨੂੰ ਵਧੀਆ ਭਾਅ ਨਹੀਂ ਮਿਲਦਾ | ਕਈ ਥਾਵਾਂ 'ਤੇ ਕੁੱਝ ਦਿਨ ਪਹਿਲਾਂ ਪਈ ਹਲਕੀ ਬਾਰਸ਼ ਨਾਲ ਨਾਲ ਆਈ ਹਵਾ ਨੇ ਖੇਤਾਂ ਵਿਚ ਖੜ੍ਹੀ ਫ਼ਸਲ ਨੂੰ ਝੁਕਾ ਦਿੱਤਾ ਹੈ, ਜਿਸ ਤੋਂ ਬਾਅਦ ਕਿਸਾਨ ਹੁਣ ਹੋਰ ਵੀ ਚਿੰਤਤ ਹੋ ਗਏ ਹਨ | ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ਼ ਨਹੀਂ ਹੁੰਦਾ, ਤਾਂ ਨੁਕਸਾਨ ਹੋਰ ਵੱਧ ਸਕਦਾ ਹੈ | ਪਹਿਲਾਂ ਹੀ ਵਧ ਰਹੀਆਂ ਖੇਤੀਬਾੜੀ ਲਾਗਤਾਂ, ਡੀਜ਼ਲ ਦੇ ਭਾਅ ਅਤੇ ਖਾਦਾਂ ਦੇ ਖ਼ਰਚਿਆਂ ਨਾਲ ਜੂਝ ਰਹੇ ਕਿਸਾਨਾਂ ਲਈ ਇਹ ਬੇਮੌਸਮੀ ਬਾਰਸ਼ ਇੱਕ ਹੋਰ ਵੱਡਾ ਝਟਕਾ ਸਾਬਤ ਹੋ ਸਕਦੀ ਹੈ | ਫ਼ਸਲ ਦੇ ਭਾਅ ਅਸਥਿਰ ਹੋਣ ਕਰਕੇ ਉਹ ਪਹਿਲਾਂ ਹੀ ਆਰਥਿਕ ਦਬਾਅ ਹੇਠ ਹਨ, ਉੱਪਰੋਂ ਕੁਦਰਤੀ ਮਾਰ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ