ਪੰਜਾਬੀ 'ਵਰਸਿਟੀ ਦੇ ਸਾਹਿਤ ਉਤਸਵ ਦੇ ਦੂਜੇ ਦਿਨ ਭਾਸ਼ਾ, ਤਕਨਾਲੋਜੀ ਅਤੇ ਰੰਗਮੰਚ ਦੇ ਨਾਂਅ ਰਹੀਆਂ ਵਿਸ਼ੇਸ਼ ਬੈਠਕਾਂ
ਅਜੀਤ ਡੈਸਕ
01-04-2026
ਬਾਅਦ ਦੁਪਹਿਰ 'ਗੀਤਕਾਰੀ : ਭਾਵਨਾ ਦੀ ਅਭਿਵਿਅਕਤੀ ਜਾਂ ਬਜ਼ਾਰ ਦੀ ਮੰਗ?' ਵਿਸ਼ੇ 'ਤੇ ਹੋਈ ਚਰਚਾ ਖਿੱਚ ਦਾ ਕੇਂਦਰ ਰਹੀ | ਧਰਮ ਕੰਮੇਆਣਾ, ਮਨਪ੍ਰੀਤ ਟਿਵਾਣਾ, ਅਮਰੀਕ ਸਿੰਘ ਤਲਵੰਡੀ ਅਤੇ ਪਾਲੀ ਦੇਤਵਾਲੀਆ ਨੇ ਅਫ਼ਸੋਸ ਜਤਾਇਆ ਕਿ ਗੀਤਕਾਰੀ ਉੱਤੇ ਬਾਜ਼ਾਰ ਦਾ ਗ਼ਲਬਾ ਵਧਣ ਕਾਰਨ ਸਾਹਿਤਕ ਰੰਗ ਮਨਫ਼ੀ ਹੋ ਰਿਹਾ ਹੈ | ਉਨ੍ਹਾਂ ਨੇ ਗੀਤਕਾਰਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਮਿਆਰੀ ਗੀਤ ਸਿਰਜਣ ਦੀ ਅਪੀਲ ਕੀਤੀ | ਡਾ. ਸਿਮਰਨਜੀਤ ਸਿੰਘ ਨੇ ਬਤੌਰ ਸੰਵਾਦ ਕਰਤਾ ਅਹਿਮ ਸਵਾਲ ਉਠਾਏ | ਯਾਦਗਾਰੀ ਸੰਗੀਤਕ ਸ਼ਾਮ ਵਿਚ ਹਰਮਿੰਦਰ ਜਲਾਲ ਦੀ ਅਲਗੋਜਾ-ਤੂੰਬਾ ਟੋਲੀ ਅਤੇ ਪ੍ਰਸਿੱਧ ਢਾਡੀ ਦੇਸ਼ ਰਾਜ ਲਚਕਾਣੀ ਦੀ ਟੋਲੀ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਪੰਜਾਬੀ ਲੋਕ-ਵਾਰਾਂ ਅਤੇ ਵਿਰਾਸਤੀ ਧੁਨਾਂ ਨੂੰ ਮੁੜ ਸੁਰਜੀਤ ਕਰ ਦਿੱਤਾ | ਇਸ ਬੈਠਕ ਦੇ ਮੁੱਖ ਮਹਿਮਾਨ ਡਾ. ਨਿਵੇਦਿਤਾ ਉੱਪਲ ਸਨ | ਇਸ ਸਮਾਗਮ ਵਿਚ ਜਿੱਥੇ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ ਉੱਥੇ ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਅਤੇ ਸਮੂਹ ਅਧਿਆਪਕਾਂ ਵਲੋਂ ਵਿਦਵਾਨਾਂ, ਲੇਖਕਾਂ ਅਤੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ ਹਾਜ਼ਰ ਰਹੇ | ਇਸ ਤੋਂ ਇਲਾਵਾ ਡਾ. ਸੁਰਜੀਤ ਸਿੰਘ ਭੱਟੀ, ਡਾ. ਗੁਰਮੁਖ ਸਿੰਘ, ਡਾ. ਗੁਰਸੇਵਕ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਿੰਦਰ ਲਹਿਰੀ, ਡਾ. ਰਾਜਮੋਹਿੰਦਰ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਬਲਵਿੰਦਰ ਕੌਰ ਭੱਟੀ, ਭਗਵਾਨ ਦਾਸ ਗੁਪਤਾ, ਹਰਜੀਤ ਕੈਂਥ, ਡਾ. ਕੁਲਦੀਪ ਸਿੰਘ ਦੀਪ, ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ, ਬਲਵਿੰਦਰ ਸਿੰਘ ਭੱਟੀ, ਡਾ. ਜਸਵੀਰ ਕੌਰ, ਰਘਬੀਰ ਸਿੰਘ ਮਹਿਮੀ ਆਦਿ ਵੀ ਇਸ ਮੌਕੇ ਮੌਜੂਦ ਸਨ |