ਸਮਾਣਾ, 26 ਮਾਰਚ (ਹਰਵਿੰਦਰ ਸਿੰਘ ਟੋਨੀ)-ਰਾਮਨੌਮੀ ਦੇ ਸ਼ੁਭ ਦਿਹਾੜੇ ਮÏਕੇ ਸਥਾਨਕ ਸ੍ਰੀ ਰਾਮ ਆਸ਼ਰਮ ਤੋਂ ਸਵਾਮੀ ਪ੍ਰਸ਼ੋਤਮਾ ਨੰਦ ਦੀ ਅਗਵਾਈ 'ਚ ਪ੍ਰਭਾਤ ਫੇਰੀ ਕਰਵਾਈ ਗਈ¢ ਜਿਸ ਵਿਚ ਵੱਡੀ ਗਿਣਤੀ ਵਿਚ ਰਾਮ ਸ਼ਾਮਲ ਹੋਏ ¢ ਜਾਣਕਾਰੀ ਦਿੰਦਿਆਂ ਸਵਾਮੀ ਜੀ ਨੇ ਦੱਸਿਆ ਕਿ ਅੱਜ ਰਾਮਨੌਮੀ ਮÏਕੇ ਸ਼ਹਿਰ ਵਿਚ ਕੱਢੀ ਗਈ ਪ੍ਰਭਾਤ ਫੇਰੀ ਵੱਖ-ਵੱਖ ਬਜ਼ਾਰਾਂ ਵਿਚੋਂ ਗੁਜਰੀ ਜਿਸ ਦਾ ਭਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਰਾਮ ਆਸ਼ਰਮ ਵਿਚ ਸਮਾਪਤ ਹੋਈ ¢ ਭਾਜਪਾ ਮੰਡਲ ਪ੍ਰਧਾਨ ਯਤਿੰਦਰ ਸ਼ਰਮਾ, ਸੀਤਾ ਰਾਮ ਗੁਪਤਾ,ਅਨੀਲ ਕੁਮਾਰ, ਚਮਨ ਲਾਲ ਧਨੇਠਾ ਆਦਿ ਵੀ ਹਾਜ਼ਰ ਸਨ¢ ਇਸ ਮÏਕੇ ਰਾਮ ਆਸ਼ਰਮ ਵਿਚ ਅਤੁੱਟ ਲੰਗਰ ਵਰਤਾਇਆ ਗਿਆ¢