29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸ੍ਰੀ ਰਾਮ ਨੌਮੀ ਉਤਸਵ ਅੱਜ, ਸ੍ਰੀ ਰਮਾਇਣ ਦੇ ਪਾਠ ਦਾ ਭੋਗ ਕੱਲ੍ਹ

ਅਜੀਤ ਡੈਸਕ 26-03-2026
ਨਾਭਾ, 25 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਤਪੀਆ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਰਾਮ ਜਨਮ ਦਿਵਸ ਮੌਕੇ ਸ੍ਰੀ ਰਾਮ ਨੌਮੀ ਉਤਸਵ ਕਰਵਾਇਆ ਜਾ ਰਿਹਾ ਹੈ, ਜੋ ਕਿ 19 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 27 ਮਾਰਚ ਨੂੰ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਸਵੇਰੇ ਭੋਗ ਪਾਏ ਜਾਣਗੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਜਤ ਮੋਹਨ ਦਾਸ ਨੇ ਦੱਸਿਆ ਕਿ ਮਹੰਤ ਅਵਧ ਬਿਹਾਰੀ ਦਾਸ ਤਪੀਆ ਜੀ ਦੀ ਦੇਖ-ਰੇਖ ਹੇਠ ਮਹੰਤ ਲਲਿਤ ਮੋਹਨਦਾਸ ਵਲੋਂ ਇਹ ਸ੍ਰੀ ਰਾਮ ਨੌਮੀ ਉਤਸਵ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ 26 ਮਾਰਚ ਦਿਨ ਵੀਰਵਾਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਸ੍ਰੀ ਰਾਮ ਚਰਿਤ੍ਰ ਮਾਨਸ ਪਾਠ ਕਰਵਾਏ ਜਾਣਗੇ ਜਦੋਂ ਕਿ ਭਜਨ ਕੀਰਤਨ ਸਵੇਰੇ 10 ਤੋਂ 12 ਵਜੇ ਤੱਕ ਹੋਵੇਗਾ ਅਤੇ ਰਾਮ ਜਨਮ ਉਤਸਵ ਸਹੀ 12 ਵਜੇ ਹੋਣਗੇ | ਉਨ੍ਹਾਂ ਦੱਸਿਆ ਕਿ 27 ਮਾਰਚ ਦਿਨ ਸ਼ੁੱਕਰਵਾਰ ਨੂੰ ਸ੍ਰੀ ਰਮਾਇਣ ਜੀ ਦੇ ਪਾਠ ਸਵੇਰੇ 7 ਵਜੇ ਤੋਂ 10 ਵਜੇ ਹੋਏਗਾ ਭੋਗ ਸ੍ਰੀ ਰਮਾਇਣ ਜੀ ਪਾਠ ਦੇ ਪੌਣੇ 11 ਵਜੇ ਪਾਏ ਜਾਣਗੇ ਅਤੇ ਭੰਡਾਰਾ 12 ਵਜੇ ਵਰਤੇਗਾ |
ਪਿਛਲੀ ਖ਼ਬਰ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ-ਸੁਰਜੀਤ ਰੱਖੜਾ ਅਗਲੀ ਖ਼ਬਰ 6.50 ਲੱਖ ਤੋਂ ਵਧ ਖਾਤਿਆਂ 'ਚ ਕਢਵਾਏ ਵਿਅਕਤੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।