29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਵ. ਦਰਸ਼ਨ ਸਿੰਘ ਲਾਛੜੂ ਨੂੰ ਸੇਜ਼ਲ ਅੱਖਾਂ ਨਾਲ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 26-03-2026
ਸਨੌਰ, 25 ਮਾਰਚ (ਸੋਖਲ)-'ਅਜੀਤ' ਅਖਬਾਰ ਦੇ ਘਨੌਰ ਤੋਂ ਪੱਤਰਕਾਰ ਸਰਦਾਰਾ ਸਿੰਘ ਲਾਛੜੂ ਦੇ ਵੱਡੇ ਭਰਾ ਦਰਸ਼ਨ ਸਿੰਘ ਦੇ ਹਾਲ ਹੀ ਵਿਚ ਹੋਏ ਦਿਹਾਂਤ ਮਗਰੋਂ ਅੱਜ ਪਿੰਡ ਲਾਛੜੂ ਖੁਰਦ 'ਚ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਥਾਨਕ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਦੇ ਭੋਗ ਪਾਏ ਗਏ, ਅਤੇ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ | ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਆਗੂਆਂ ਅਤੇ ਪ੍ਰਸ਼ਾਸਨਿਕ ਅਫ਼ਸਰਾਂ ਵਲੋਂ ਹਾਜ਼ਰੀ ਭਰ ਕੇ ਮਰਹੂਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਜਸਮੇਰ ਸਿੰਘ ਲਾਛੜੂ ਐਸ.ਜੀ.ਪੀ.ਸੀ. ਮੈਂਬਰ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਵਿਕਾਸ ਸ਼ਰਮਾ ਵਿੱਕੀ, ਗੁਰਲਾਲ ਘਨੌਰ ਟੀਮ, ਸਤਨਾਮ ਸਿੰਘ ਬਹਿਰੂ, ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪ੍ਰਧਾਨ ਭਾਜਪਾ ਜਸਪਾਲ ਸਿੰਘ ਗੰਗਰੋਲੀ, ਹਰਵਿੰਦਰ ਸਿੰਘ ਸੰਧਾਰਸੀ, ਹਰਵਿੰਦਰ ਸਿੰਘ ਵਿਰਕ, ਲਾਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਜਸਵਿੰਦਰ ਸਿੰਘ ਮੋਣੀ ਭਾਖਰ, ਹਰਜਿੰਦਰ ਸਿੰਘ ਸਰਵਾਰਾ, ਭਾਖਰ ਸਿੰਘ ਕਾਰਜਕਾਰੀ ਮੈਂਬਰ, ਧਰਮਪਾਲ ਸਿੰਘ ਸੀਲ, ਡਾ. ਵਿਜੇਪਾਲ, ਹਰਵਿੰਦਰ ਸਿੰਘ ਕਾਮੀ, ਗੁਰਸੇਵਕ ਸਿੰਘ ਅੰਟਾਲ ਸ਼ੋ੍ਰਮਣੀ ਅਕਾਲੀ ਦਲ ਵਾਰਸ ਪੰਜਾਬ, ਤੇਜਿੰਦਰ ਸਿੰਘ ਲੇਹਲਾ, ਕੁਲਵੰਤ ਸਿੰਘ, ਸੁਦੇਸ਼ ਸ਼ਰਮਾ, ਆਪ ਦੇ ਵਾਈਸ ਚੇਅਰਮੈਨ ਪੀ.ਆਰ.ਟੀ.ਸੀ. ਦੇ ਬਲਵਿੰਦਰ ਸਿੰਘ ਝਾੜਵਾ, ਵਾਈਸ ਚੇਅਰਮੈਨ ਹੈਲਥ ਮਨਜਿੰਦਰ ਸਿੰਘ ਵਿੱਕੀ, ਹਲਕਾ ਇੰਚਾਰਜ ਭਾਜਪਾ ਘਨੌਰ ਵਿਕਾਸ ਸ਼ਰਮਾ ਵਿੱਕੀ, ਡਾ. ਸਦੇਸ਼ ਸ਼ਰਮਾ, ਸਰਪੰਚ ਤੇਜਿੰਦਰ ਸਿੰਘ ਮੇਲਪੁਰ, ਕਿਸਾਨ ਜਥੇਬੰਦੀਆਂ ਯੂਨੀਅਨ ਦੇ ਪ੍ਰਧਾਨ ਪੁਆਧ ਚਰਨਜੀਤ ਸਿੰਘ ਝੁਗੀਆ, ਮਨਜੀਤ ਸਿੰਘ ਘਮਾਣਾ, ਚਰਨਜੀਤ ਸਿੰਘ ,ਗੁਰਜੀਤ ਸਿੰਘ ਸਰਾਲਾ ਖੁਰਦ,ਸਤਪਾਲ ਸਿੰਘ ਰਾਗੀ ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਰਹੂਮ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਇਸ ਦੌਰਾਨ ਬੋਲਣ ਵਾਲਿਆਂ ਨੇ ਕਿਹਾ ਕਿ ਮਰਹੂਮ ਸਧਾਰਣ ਸੁਭਾਉ ਅਤੇ ਨੇਕ ਇਨਸਾਨ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ |
ਪਿਛਲੀ ਖ਼ਬਰ ਮੋਟਰਸਾਈਕਲ ਦੀ ਟੱਕਰ ਨਾਲ ਪਿਓ-ਧੀ ਜ਼ਖਮੀ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਗ੍ਰਹਿ ਮੰਤਰੀ ਦਾ ਸਾੜਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।