29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਭਾਸ਼ਾ ਵਿਭਾਗ ਪੰਜਾਬ ਵਲੋਂ 'ਕਥਾ ਪ੍ਰਵਾਹ ਤੇ ਸੰਵਾਦ' ਕਰਵਾਇਆ, ਸ਼ਬਦਮਾਲਾ ਐਪ ਜਲਦ ਲੋਕ ਅਰਪਿਤ ਹੋਵੇਗੀ- ਜਸਵੰਤ ਸਿੰਘ ਜ਼ਫ਼ਰ <br/>

ਅਜੀਤ ਡੈਸਕ 26-03-2026
ਪਟਿਆਲਾ, 25 ਮਾਰਚ (ਗੁਰਵਿੰਦਰ ਸਿੰਘ ਅÏਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਭਾਸ਼ਾ ਭਵਨ ਵਿਖੇ 'ਕਥਾ ਪ੍ਰਵਾਹ ਤੇ ਸੰਵਾਦ' ਸਿਰਲੇਖ ਤਹਿਤ ਕੈਨੇਡਾ ਵਸਦੀ ਕਹਾਣੀਕਾਰਾ ਗੁਰਮੀਤ ਪਨਾਗ ਨਾਲ ਸਾਹਿਤਕ ਸੰਵਾਦ ਕਰਵਾਇਆ ਗਿਆ¢ ਵਿਭਾਗ ਦੇ ਸਹਾਇਕ ਨਿਰਦੇਸ਼ਕ ਤੇਜਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਦੀ ਸ਼ੁਰੂਆਤ ਕਰਵਾਈ¢ ਸੰਵਾਦ ਕਰਤਾ ਡਾ. ਪਰਮਜੀਤ ਸਿੰਘ ਨੇ ਗੁਰਮੀਤ ਪਨਾਗ ਦੀ ਕਹਾਣੀ ਕਲਾ 'ਤੇ ਚਾਨਣਾ ਪਾਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਹੋਰਨਾਂ ਭਾਈਚਾਰਿਆਂ ਵਿਚ ਵੀ ਸਾਡੇ ਸਮਾਜ ਵਾਂਗ ਹੀ ਸੰਘਰਸ਼ ਤੇ ਸੰਵੇਦਨਾਵਾਂ ਮÏਜੂਦ ਹਨ¢ ਉਨ੍ਹਾਂ ਕਿਹਾ ਕਿ ਪਨਾਗ ਦੀਆਂ ਕਹਾਣੀਆਂ ਦੇ ਪਾਤਰ ਟੁੱਟਦੇ ਨਹੀਂ ਸਗੋਂ ਸੰਘਰਸ਼ ਕਰਦੇ ਹੋਏ ਅੱਗੇ ਵਧਦੇ ਹਨ ਅਤੇ ਉਨ੍ਹਾਂ ਦੇ ਅੰਤ ਬਹੁਤ ਸਹਿਜਮਈ ਹੁੰਦੇ ਹਨ¢ ਇਸ ਮÏਕੇ ਗੁਰਮੀਤ ਪਨਾਗ ਨੇ ਆਪਣੀ ਕਹਾਣੀ 'ਆਈ ਐਮ ਓਕ' ਵੀ ਸੁਣਾਈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ¢ 1993 ਵਿੱਚ ਕੈਨੇਡਾ ਪ੍ਰਵਾਸ ਕਰਨ ਵਾਲੀ ਗੁਰਮੀਤ ਪਨਾਗ ਨੇ ਆਪਣੇ ਅਖ਼ਬਾਰੀ ਕਾਲਮ ਤੋਂ ਕਹਾਣੀ ਲੇਖਨ ਤੱਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਪੜ੍ਹਨ ਦੀ ਰੁਚੀ ਮਿਲੀ ਅਤੇ ਪਤੀ ਵਲੋਂ ਉਚੇਰੀ ਸਿੱਖਿਆ ਅਤੇ ਲੇਖਨ ਲਈ ਪ੍ਰੇਰਣਾ ਮਿਲੀ¢ ਉਨ੍ਹਾਂ ਕਿਹਾ ਕਿ ਹੋਰਨਾਂ ਸੱਭਿਆਚਾਰਾਂ ਨੂੰ ਜਾਣਨ ਨਾਲ ਕਹਾਣੀਆਂ ਦੇ ਵਿਸ਼ਿਆਂ ਵਿਚ ਬਹੁਲਤਾ ਆਉਂਦੀ ਹੈ, ਇਸ ਲਈ ਲੇਖਕਾਂ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਨਾਲ ਜਾਣ-ਪਛਾਣ ਬਣਾਉਣੀ ਚਾਹੀਦੀ ਹੈ¢ ਕਹਾਣੀਕਾਰ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਪਾਤਰਾਂ ਨੂੰ ਆਪਣੀ ਭਾਸ਼ਾ ਵਿਚ ਦਰਸਾਉਣਾ ਚੁਣÏਤੀਪੂਰਨ ਕੰਮ ਹੁੰਦਾ ਹੈ, ਜਿਸ ਵਿਚ ਗੁਰਮੀਤ ਪਨਾਗ ਸਫਲ ਰਹੀ ਹੈ¢ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਅਟਲ ਰਾਸ਼ਟਰੀ ਭਾਸ਼ਾ ਪੁਰਸਕਾਰ ਪ੍ਰਾਪਤ ਹੋਇਆ ਹੈ¢ ਉਨ੍ਹਾਂ ਜਾਣਕਾਰੀ ਦਿੱਤੀ ਕਿ ਵੱਖ-ਵੱਖ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਦੇ ਸ਼ਬਦਕੋਸ਼ਾਂ 'ਤੇ ਅਧਾਰਤ 'ਸ਼ਬਦਮਾਲਾ' ਐਪ ਅਗਲੇ ਹਫ਼ਤੇ ਲੋਕ ਅਰਪਣ ਕੀਤੀ ਜਾਵੇਗੀ¢ ਇਸ ਤੋਂ ਇਲਾਵਾ ਵਿਭਾਗੀ ਲਾਇਬ੍ਰੇਰੀ ਦੀਆਂ ਕੀਮਤੀ ਪੁਸਤਕਾਂ ਦੀ ਡਿਜੀਟਾਈਜੇਸ਼ਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ, ਜਿਸ ਅਧੀਨ ਹੁਣ ਤੱਕ 25 ਹਜ਼ਾਰ ਪੁਸਤਕਾਂ ਡਿਜੀਟਾਈਜ਼ ਕੀਤੀਆਂ ਜਾ ਚੁੱਕੀਆਂ ਹਨ ਅਤੇ ਲਗਭਗ 8500 ਪੁਸਤਕਾਂ ਜਲਦ ਹੀ ਵੈੱਬਸਾਈਟ 'ਤੇ ਉਪਲੱਬਧ ਹੋਣਗੀਆਂ¢ ਅਖ਼ੀਰ ਵਿਚ ਵਿਭਾਗ ਵਲੋਂ ਗੁਰਮੀਤ ਪਨਾਗ ਅਤੇ ਡਾ. ਪਰਮਜੀਤ ਸਿੰਘ ਨੂੰ ਸ਼ਾਲ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ¢ ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ¢ ਇਸ ਮÏਕੇ ਸੰਯੁਕਤ ਨਿਰਦੇਸ਼ਕਾ ਚੰਦਨਦੀਪ ਕÏਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਸੁਖਪ੍ਰੀਤ ਕÏਰ, ਤੇਜਿੰਦਰ ਗਿੱਲ, ਜਸਪ੍ਰੀਤ ਕÏਰ ਤੇ ਸੁਰਿੰਦਰ ਕÏਰ, ਡਾ. ਗੁਰਸੇਵਕ ਲੰਬੀ, ਸ੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਕੁਲਦੀਪ ਸਿੰਘ, ਰੰਗਕਰਮੀ ਰਾਜੇਸ਼ ਸ਼ਰਮਾ, ਕਵੀ ਗੁਰਵਿੰਦਰ ਅਮਨ, ਜੀ.ਪੀ. ਸਿੰਘ, ਡਾ. ਵੀਰਪਾਲ ਕÏਰ, ਸੁਰਿੰਦਰ ਕÏਰ ਬਾੜਾ ਅਤੇ ਦਵਿੰਦਰ ਪਟਿਆਲਵੀ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਕੈਨੇਡਾ 'ਚ ਪੀ.ਆਰ. ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 5.50 ਲੱਖ ਅਗਲੀ ਖ਼ਬਰ ਪਬਲਿਕ ਕਾਲਜ ਸਮਾਣਾ ਦੀ ਜੌਗਰਫ਼ੀ ਟੀਮ ਨੇ ਰਾਜ ਪੱਧਰੀ ਮੁਕਾਬਲੇ 'ਚ ਦੂਜਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।