13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੂਬਾ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਦੀ ਅਗਵਾਈ 'ਚ ਰਾਸ਼ਟਰੀ ਲੋਕ ਦਲ ਦੀ ਮੀਟਿੰਗ

ਮਨਜੀਤ ਸਿੰਘ ਮੋਹਾਲੀ ਪਾਤੜਾਂ ਇਲਾਕੇ ਦੇ ਆਗੂਆਂ ਤੇ ਵਰਕਰਾਂ ਨਾਲ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 08-03-2026
ਪਾਤੜਾਂ, 7 ਮਾਰਚ (ਜਗਦੀਸ਼ ਸਿੰਘ ਕੰਬੋਜ)-ਰਾਸ਼ਟਰੀ ਲੋਕ ਦਲ ਦੇ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਦੀ ਅਗਵਾਈ 'ਚ ਪਾਤੜਾਂ ਵਿਖੇ ਮੀਟਿੰਗ ਹੋਈ | ਜਿਸ 'ਚ ਬਹੁਤ ਸਾਰੇ ਅਹੁਦੇਦਾਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੀਟਿੰਗ ਦੌਰਾਨ ਬਿਜਲੀ ਬੋਰਡ 'ਚੋਂ ਸੇਵਾਮੁਕਤ ਹੋਏ ਹਰਨਾਮ ਸਿੰਘ ਨੂੰ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਮੌਜੂਦ ਵਰਕਰਾਂ ਨੂੰ ਪਾਰਟੀ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਮੋਹਾਲੀ ਨੇ ਦੱਸਿਆ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਕਾਂਗਰਸ ਪਾਰਟੀ ਵਲੋਂ ਦੇਸ਼ 'ਚ ਲਾਈ ਗਈ ਐਮਰਜੈਂਸੀ ਸਮੇਂ ਇਕ ਸੰਘਰਸ਼ ਵਿੱਢਿਆ ਗਿਆ ਸੀ | ਜਿਸ 'ਚ ਦੇਸ਼ ਦੇ ਲੋਕਾਂ ਦੀ ਅਗਵਾਈ ਕਰਦਿਆ ਚੌਧਰੀ ਚਰਨ ਸਿੰਘ ਨੇ ਦੇਸ਼ 'ਚ ਲੱਗੀ ਐਮਰਜੈਂਸੀ ਤੋ ਲੋਕਾਂ ਨੂੰ ਮੁਕਤੀ ਦਿਵਾਈ ਸੀ ਅਤੇ ਇਹ ਸੰਘਰਸ਼ ਜਿੱਤ ਕੇ ਉਨ੍ਹਾਂ ਨੇ ਲੋਕਾਂ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਆਜ਼ਾਦ ਕਰਵਾਇਆ ਸੀ ਅਤੇ ਸੰਘਰਸ਼ ਦੌਰਾਨ ਉਨ੍ਹਾਂ ਦਾ ਸਾਥ ਦੇਣ ਵਾਲੇ ਲਾਲੂ ਯਾਦਵ, ਮੁਲਾਇਮ ਸਿੰਘ ਯਾਦਵ, ਨਿਤੀਸ਼ ਕੁਮਾਰ, ਚੌਧਰੀ ਦੇਵੀ ਲਾਲ ਵਰਗੇ ਮਹਾਂ ਨਾਇਕ ਆਗੂਆਂ ਨੇ ਵੀ ਲੋਕਾਂ ਦੀ ਅਗਵਾਈ ਕੀਤੀ | ਉਨ੍ਹਾਂ ਦੱਸਿਆ ਕਿ ਮੌਜੂਦ ਪ੍ਰਧਾਨ ਜੈ ਅੰਤ ਚੌਧਰੀ ਨੇ ਦੇਸ਼ ਨੂੰ ਨਵ ਦਿਸ਼ਾ ਦੇਣ ਲਈ ਸਕਿੱਲ ਡਿਵੈਲਪਮੈਂਟ ਮਹਿਕਮੇ 'ਚ ਬਹੁਤ ਹੀ ਪ੍ਰਭਾਵਸ਼ਾਲੀ ਕੰਮ ਕਰਕੇ ਨੌਜਵਾਨਾਂ ਦੇ ਭਵਿੱਖ ਸੁਧਾਰਨ ਦੇ ਯਤਨ ਕੀਤੇ ਹਨ | ਉਨ੍ਹਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਇਸ ਰਾਜ 'ਚ ਲੋਕਾਂ ਦੇ ਧੱਕੇਸ਼ਾਹੀਆਂ ਹੋ ਰਹੀਆਂ ਹਨ ਅਤੇ ਲੋਕਾਂ ਦੇ ਹੱਕ ਮਾਰੇ ਜਾ ਰਹੇ ਹਨ | ਸਾਲ 2027 'ਚ ਪੰਜਾਬ ਦੇ ਲੋਕਾਂ ਨੂੰ 'ਆਪ' ਦੀ ਸਰਕਾਰ ਤੋਂ ਮੁਕਤੀ ਦਿਵਾ ਕੇ ਇਕ ਲੋਕ ਪੱਖੀ ਸਰਕਾਰ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਬਣਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਾਤੜਾਂ ਇਲਾਕੇ ਦੀ ਇਸ ਮੀਟਿੰਗ 'ਚ ਬਿਜਲੀ ਬੋਰਡ 'ਚ ਸਮਾਜਸੇਵਾ ਵਜੋਂ ਡਿਊਟੀ ਨਿਭਾ ਕੇ ਸੇਵਾਮੁਕਤ ਹੋਏ ਹਰਨਾਮ ਸਿੰਘ ਨੂੰ ਚੋਣ ਮੈਨੀਫੈਸਟੋ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ | ਇਸ ਮੀਟਿੰਗ ਦੌਰਾਨ ਮੁਹੰਮਦ ਸਦੀਕ ਮੁੱਖ ਬੁਲਾਰਾ ਲੋਕ ਦਲ, ਕੁਲਜੀਤ ਸਿੰਘ ਹਰਿਆਊ, ਸੁਖਵਿੰਦਰ ਸਿੰਘ, ਨਾਜਰ ਸਿੰਘ ਕਾਹਨਗੜ੍ਹ, ਬੀਬੀ ਬਲਜੀਤ ਕੌਰ, ਮਨਜੀਤ ਕੌਰ ਕਕਰਾਲਾ, ਸਤਿਗੁਰ ਸਿੰਘ ਸੰਦੀਪ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਟਿਆਲੇ ਅਤੇ ਫਤਿਹਗੜ੍ਹ ਸਾਹਿਬ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ ਤੇ ਕੰਨ ਦੀਆਂ ਮਸ਼ੀਨਾਂ ਉਪਲੱਬਧ ਅਗਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।