05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੰਜਾਬ ਜੇਲ੍ਹ ਪੈਨਸ਼ਨਰਜ਼ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 07-03-2026
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)-ਪੰਜਾਬ ਜੇਲ੍ਹ ਪੈਨਸ਼ਨਰਜ਼ ਦੇ ਪਟਿਆਲਾ ਯੂਨਿਟ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਪ੍ਰਧਾਨ ਜਗਮੇਲ ਸਿੰਘ ਵਲੋਂ ਨਵੇਂ ਪੈਨਸ਼ਨਰਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਕਲੰਡਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਨੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਤਨਖ਼ਾਹ ਕਮਿਸ਼ਨ, ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਇਕੱਠਾ ਲੈਣ ਲਈ ਤੇਜ਼ ਸੰਘਰਸ਼ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ 8 ਨੂੰ ਚੰਡੀਗੜ੍ਹ ਰੈਲੀ ਵਿਚ ਵਧ ਤੋਂ ਵਧ ਪੈਨਸ਼ਨਰਜ਼ ਨੂੰ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ | ਇਸ ਮੌਕੇ ਰੂਪ ਸਿੰਘ ਜੁਆਇੰਟ ਸਕੱਤਰ, ਪਰਵੀਨ ਸਿੰਘ ਖ਼ਜ਼ਾਨਚੀ, ਮਨਜਿੰਦਰ ਸਿੰਘ, ਮੱਖਣ ਸਿੰਘ ਮਾਹੀ ਨਾਭਾ, ਅਸ਼ਵਨੀ ਕੁਮਾਰ ਆਰਮੋਰ ਤੇ ਤਰਸੇਮ ਸਿੰਘ ਬੱਸੀ ਪਠਾਣਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਸਰਕਾਰ ਦੀ ਮੁਲਾਜ਼ਮ, ਪੈਨਸ਼ਨਰ ਸੰਬੰਧੀ ਮਾਰੂ ਨੀਤੀ ਦੀ ਸਖ਼ਤ ਆਲੋਚਨਾ ਕੀਤੀ |

ਪਿਛਲੀ ਖ਼ਬਰ ਕੌਮੀ ਫਾਰਮੇਸੀ ਸਿੱਖਿਆ ਦਿਵਸ ਮੌਕੇ ਫਾਰਮੇਸੀ ਵਿਦਿਆਰਥੀਆਂ ਵਲੋਂ ਨਵੀਨਤਾ ਅਤੇ ਗਿਆਨ ਦਾ ਜਸ਼ਨ <br/> ਅਗਲੀ ਖ਼ਬਰ ਪਿੰਡ ਕੌਲ 'ਚ ਕਰਵਾਇਆ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।