05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਆਯੁਰਵੈਦਿਕ ਸਿਹਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 07-03-2026
ਪਟਿਆਲਾ, 6 ਮਾਰਚ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਵਿਭਾਗ ਵਲੋਂ ਡਾਕਟਰ ਮੋਹਨ ਲਾਲ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਦੀ ਰਹਿਨੁਮਾਈ ਹੇਠ ਅਤੇ ਮਨਦੀਪ ਸਿੰਘ ਡਾਇਰੈਕਟਰ ਐੱਸ. ਜੀ. ਐੱਸ. ਆਰ. ਐੱਸ. ਚਹਿਲ ਫਿਜ਼ੀਕਲ ਕਾਲਜ ਕਲਿਆਣ (ਰਹਿਤਲਵਾਲਾ) ਦੇ ਸਹਿਯੋਗ ਨਾਲ ਕਲਿਆਣ ਪਿੰਡ ਵਿਖੇ ਆਯੁਰਵੈਦਿਕ ਸਿਹਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸੱਠ ਤੋਂ ਵੱਧ ਲੋਕਾਂ ਨੇ ਵੱਧ-ਚੜ੍ਹਕੇ ਹਿੱਸਾ ਲਿਆ | ਕੈਂਪ ਦੌਰਾਨ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰ ਵਿਸ਼ਾਲ ਅਤੇ ਡਾਕਟਰ ਮਨੀਸ਼ਾ ਸਿੰਘਲਾ ਵਲੋਂ ਮਰੀਜ਼ਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ | ਉਨ੍ਹਾਂ ਦੀ ਟੀਮ ਵਿਚ ਮੌਜੂਦ ਮੋਹਨ ਪ੍ਰਕਾਸ਼ ਸੁਪਿਰਟੈਂਡੈਂਟ ਅਤੇ ਫਾਰਮਾਸਿਸਟ ਵਲੋਂ ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਦਵਾਈਆਂ ਵੰਡੀਆਂ ਗਈਆਂ ਅਤੇ ਬਿਮਾਰੀਆਂ ਸੰਬੰਧੀ ਜਾਗਰੂਕਤਾ ਵੀ ਕੀਤਾ ਗਿਆ | ਇਸ ਮੌਕੇ ਡਾਕਟਰ ਮੋਹਨ ਲਾਲ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਵਲੋਂ ਦੱਸਿਆ ਗਿਆ ਕਿ ਵਿਭਾਗ ਵਲੋਂ ਲਗਾਤਾਰ ਪਿੰਡਾਂ ਵਿਚ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਆਮ ਲੋਕਾਂ ਨੂੰ ਆਯੁਰਵੈਦਿਕ ਸੇਵਾਵਾਂ ਅਤੇ ਸਿਹਤ ਸੰਬੰਧੀ ਜਾਗਰੂਕਤਾ ਮੁਹੱਈਆ ਕਰਵਾਈ ਜਾ ਸਕੇ |
ਪਿਛਲੀ ਖ਼ਬਰ ਪਿੰਡ ਕੌਲ 'ਚ ਕਰਵਾਇਆ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਨਗਰ ਨਿਗਮ ਨੇ ਪੁਰਾਣੇ ਲਾਲ ਬਾਗ਼ 'ਚ ਗਲੀ ਰੋਕ ਕੇ ਬਣਾਏ ਨਾਜਾਇਜ਼ ਥੜ੍ਹੇ ਢਾਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।