06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੜਕ ਕਿਨਾਰੇ ਵਿਅਕਤੀ ਨੇ ਲਿਆ ਫਾਹਾ <br/>

ਅਜੀਤ ਡੈਸਕ 07-03-2026
ਪਟਿਆਲਾ, 6 ਮਾਰਚ (ਮਨਦੀਪ ਸਿੰਘ ਖਰੌੜ)-ਸਨੌਰ ਰੋਡ 'ਤੇ ਸਬਜ਼ੀ ਮੰਡੀ ਲਾਗੇ ਸੜਕ ਕਿਨਾਰੇ ਖੜ੍ਹੇ ਦਰਖ਼ਤ ਨਾਲ ਫਾਹਾ ਲਗਾ ਕੇ ਇਕ ਵਿਅਕਤੀ ਵਲੋਂ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਦੁਖਦਾਈ ਘਟਨਾ ਵਾਪਰੀ ਹੈ | ਮਿ੍ਤਕ ਦੀ ਪਛਾਣ ਨਿਰੇਸ਼ ਵਾਸੀ ਯੂ.ਪੀ. ਵਜੋਂ ਹੋਈ ਹੈ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹਸਪਤਾਲ 'ਚ ਰਖਵਾਇਆ | ਇਸ ਸੰਬੰਧੀ ਮਿ੍ਤਕ ਦੇ ਭਤੀਜੇ ਨੇ ਦੱਸਿਆ ਨਿਰੇਸ਼ ਸ਼ਰਾਬ ਪੀਣ ਦੇ ਆਦੀ ਸੀ, ਰਾਤੀ ਉਹ ਸ਼ਰਾਬ ਪੀ ਕੇ ਪਏ ਸੀ ਅਤੇ ਅੱਜ 12 ਵਜੇ ਦੇ ਕਰੀਬ ਉਨ੍ਹਾਂ ਸਨੌਰ ਰੋਡ 'ਤੇ ਦਰਖ਼ਤ ਨਾਲ ਰੱਸੀ ਬੰਨ੍ਹ ਆਤਮਹੱਤਿਆ ਕਰ ਲਈ ਹੈ | ਦੂਜੇ ਪਾਸੇ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਨਿਰੇਸ਼ ਕੁਮਾਰ ਨੇ ਖ਼ੁਦਕੁਸ਼ੀ ਕਿਉਂ ਕੀਤੀ ਹੈ? ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਕੇਸ ਦੀ ਪੜਤਾਲ ਕਰ ਰਹੇ ਹਨ, ਜੇਕਰ ਜਾਂਚ ਦੌਰਾਨ ਹੋਰ ਤੱਥ ਸਾਹਮਣੇ ਆਏ ਤਾਂ ਉਸ ਮੁਤਾਬਿਕ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਦੇਵੀਗੜ੍ਹ 'ਚ ਕਰੋੜਾਂ ਦੀ ਜ਼ਮੀਨ 'ਤੇ ਕਬਜ਼ੇ ਦੀ ਕੋਸ਼ਿਸ਼, ਦੁਕਾਨਾਂ ਢਾਹੁਣ ਤੇ ਸਾਮਾਨ ਚੋਰੀ ਕਰਨ ਦੇ ਕੇਸ ਦਰਜ ਅਗਲੀ ਖ਼ਬਰ ਨਗਰ ਨਿਗਮ 'ਚ ਮਨਾਇਆ ਔਰਤ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।