30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਲੋਕ ਸਾਹਿਤ ਸੰਗਮ ਦੀ ਬੈਠਕ 'ਚ ਕਵੀਆਂ ਨੇ ਰੰਗ ਬੰਨਿ੍ਹਆ

ਅਜੀਤ ਡੈਸਕ 04-02-2026
ਰਾਜਪੁਰਾ, 3 ਫਰਵਰੀ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਰਾਜਪੁਰਾ ਦੀ ਮਹੀਨਾਵਾਰ ਬੈਠਕ ਬਲਦੇਵ ਸਿੰਘ ਖੁਰਾਨਾ ਦੀ ਪ੍ਰਧਾਨਗੀ ਹੇਠ ਸਥਾਨਕ ਰੋਟਰੀ ਭਵਨ ਵਿਖੇ ਹੋਈ ਜਿਸ ਵਿਚ ਕਵੀਆਂ ਨੇ ਚੰਗਾ ਰੰਗ ਬੰਨਿ੍ਹਆ | ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਦੇਸ਼ ਪਿਆਰ ਦੇ ਆਪਣੇ ਗੀਤ ਨਾਲ ਕੀਤਾ | ਸਰਹਿੰਦ ਤੋਂ ਆਏ ਸੁਰਿੰਦਰ ਕੌਰ ਬਾੜਾ ਦੀ ਬੁਲੰਦ ਆਵਾਜ਼ ਨਾਲ ਆਪਣੀ ਰਚਨਾ 'ਲਮਕਦੇ ਚਾਦਰ' ਸੁਣਾਕੇ ਦਰਸ਼ਕਾਂ ਦਾ ਮਨ ਮੋਹ ਲਿਆ | ਉਰਦੂ ਹਿੰਦੀ ਦੇ ਸ਼ਾਇਰ ਰਾਕੇਸ਼ ਛਾਬੜਾ ਨਾਦਾਨ ਨੇ ਸ਼ੇਅਰ ਸੁਣਾਕੇ ਮਾਹੌਲ ਸ਼ਾਇਰਾਨਾ ਬਣਾ ਦਿੱਤਾ | ਮਾਸਟਰ ਰਣਜੀਤ ਸਿੰਘ ਨੇ ਸਭਾ ਵਿਚ ਪਹਿਲੇ ਵਾਰ ਆ ਕੇ ਸਭਾ ਦੀ ਤਾਰੀਫ਼ ਕੀਤੀ ਤੇ ਆਪਣੀ ਰਚਨਾ ਸਾਂਝੀ ਕੀਤੀ | ਰਾਜਵੰਤ ਕੌਰ ਨੇ ਲੋਕਾਂ ਦੁਆਰਾ ਧਰਮ ਦੇ ਨਾਂ 'ਤੇ ਕੀਤੇ ਜਾਂਦੇ ਵਪਾਰ ਤੇ ਕਟਾਕਸ਼ ਕੀਤਾ | ਕੁਲਵੰਤ ਸਿੰਘ ਜੱਸਲ ਨੇ ਤੂੰਬੀ ਨਾਲ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਅਤੇ ਹਰਪਾਲ ਸਿੰਘ ਨਾਲ ਢਾਡੀ ਵਾਰ ਗਾ ਕੇ ਸੁਣਾਕੇ ਰੰਗ ਬੰਨਿ੍ਹਆ | ਯਾਦਵਿੰਦਰ ਸਿੰਘ ਕਲੋਲੀ ਨੇ ਸ਼ੇਅਰ ਸੁਣਾਏ ਅਤੇ ਕਵਿਤਾ ਨਾਲ ਮਾਹੌਲ ਸਿਰਜਿਆ | ਪ੍ਰਮੋਦ ਕੁਮਾਰ ਨੇ 'ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਸ਼ਬਦ ਸੰਗੀਤਕ ਰੰਗ ਨਾਲ ਸੁਣਾਇਆ | ਭੀਮ ਸੈਨ ਨੇ ਸਰਾਇਕੀ ਵਿਚ ਰਚਨਾ ਸੁਣਾਈ | ਇੰਦਰਜੀਤ ਸਿੰਘ ਲਾਂਬਾ ਅਤੇ ਸੰਤ ਸਿੰਘ ਸੋਹਲ ਨੇ ਗ਼ਜ਼ਲ ਸੁਣਾ ਕੇ ਚੰਗਾ ਸੰਦੇਸ਼ ਦਿੱਤਾ | ਦਰਸ਼ਨ ਬੱਤਰਾ ਨੇ ਗੀਤ ਸਾਂਝਾ ਕੀਤਾ | ਅਵਤਾਰ ਪੁਆਰ ਦੀ ਗ਼ਜ਼ਲ ਕਾਬਿਲੇ ਤਾਰੀਫ਼ ਸੀ | ਅਮਰ ਸਿੰਘ ਅਤੇ ਅਮਰਜੀਤ ਸਿੰਘ ਨੇ ਵੀ ਆਪਣੀ ਰਚਨਾ ਸੁਣਾਈ | ਸੁਨੀਤਾ ਦੇਸ ਰਾਜ ਨੇ ਜਿੱਥੇ ਮੰਚ ਸੰਚਾਲਨ ਬਾਖ਼ੂਬੀ ਕੀਤਾ ਉੱਥੇ ਆਪਣੇ ਲਿਖੀ ਕਵਿਤਾ 'ਧੀ ਬਾਪ ਦਾ ਅਭਿਮਾਨ ਹੈ ਹੁੰਦੀ'
ਪਿਛਲੀ ਖ਼ਬਰ ਪਟੇਲ ਕਾਲਜ ਦੀ ਐੱਨ.ਐੱਸ.ਐੱਸ. ਵਲੰਟੀਅਰ ਦਾ ਗਣਤੰਤਰ ਪਰੇਡ ਦਿੱਲੀ ਤੋਂ ਪਰਤਣ ਉੱਤੇ ਕੀਤਾ ਸੁਆਗਤ ਅਤੇ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਕੰਬਲੀ ਵਾਲਾ ਵਿਖੇ ਭਗਤ ਰਵਿਦਾਸ ਤੇ ਪੂਰਨਮਾਸ਼ੀ ਦਿਹਾੜੇ ਮੌਕੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।