29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਭਵਿੱਖ 'ਚ 'ਦਿ ਸਟੈਮਫੀਲਡਜ਼ ਇੰਟਰਨੈਸ਼ਨਲ' ਦਾ ਨਾਂਅ ਪੰਜਾਬ ਦੇ ਮੋਹਰੀ ਸਕੂਲਾਂ 'ਚ ਹੋਵੇਗਾ-ਸਪੀਕਰ ਕੁਲਤਾਰ ਸਿੰਘ ਸੰਧਵਾਂ

ਅਜੀਤ ਡੈਸਕ 04-02-2026
ਪਟਿਆਲਾ, 3 ਫਰਵਰੀ (ਧਰਮਿੰਦਰ ਸਿੰਘ ਸਿੱਧੂ)-'ਦਿ ਸਟੈਮਫੀਲਡਜ਼ ਇੰਟਰਨੈਸ਼ਨਲ' ਸਕੂਲ ਬਲਬੇੜਾ ਵਿਖੇ ਜਗਵਿੰਦਰ ਸਿੰਘ ਦਿਓਲ, ਹਰਿੰਦਰ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਪਿ੍ੰਸੀਪਲ ਮਨਦੀਪ ਕੌਰ ਵਿਰਕ ਦੀ ਅਗਵਾਈ 'ਚ ਉਡਾਣ ਦੇ ਸਿਰਲੇਖ ਹੇਠ ਸਲਾਨਾ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਸਕੂਲ ਪਹੁੰਚਣ 'ਤੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਮਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ 'ਦਿ ਸਟੈਮਫੀਲਡਜ਼ ਇੰਟਰਨੈਸ਼ਨਲ ਸਕੂਲ ਵਲੋਂ ਪਛੜੇ ਇਲਾਕੇ 'ਚ ਜੋ ਵਿੱਦਿਆ ਦੇ ਖੇਤਰ 'ਚ ਯੋਗਦਾਨ ਪਾਇਆ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਇਸ ਸਕੂਲ ਦਾ ਨਾਮ ਪੰਜਾਬ ਦੇ ਮੋਹਰੀ ਸਕੂਲਾਂ ਵਿੱਚ ਹੋਵੇਗਾ | ਇਸ ਦੌਰਾਨ ਸਕੂਲ ਪਿ੍ੰਸੀਪਲ ਮਨਦੀਪ ਕੌਰ ਵਿਰਕ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸਕੂਲ ਵਲੋਂ ਪੜ੍ਹਾਈ, ਖੇਡਾਂ ਅਤੇ ਹੋਰ ਵੱਖ-ਵੱਖ ਗਤੀਵਿਧੀਆਂ 'ਚ ਮਾਰੀਆਂ ਮੱਲ੍ਹਾਂ ਤੋਂ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਸਕੂਲ ਵਲੋਂ ਵਿਦਿਆਰਥੀਆਂ ਨੂੰ ਜੋ ਵਿੱਦਿਆ ਦੇ ਨਾਲ-ਨਾਲ ਏ.ਸੀ. ਕਲਾਸ ਰੂਮ, ਸਮਾਰਟ ਕਲਾਸੀਸ, ਏਬੇਕਸ, ਸੀ.ਸੀ.ਟੀ.ਵੀ.ਕੈਂਪਸ, ਡਾਂਸ ਸੰਗੀਤ ਅਤੇ ਆਰਟ ਕਲਾਸੀਸ, ਖੇਡ ਅਕੈਡਮੀ ਆਦਿ ਪ੍ਰਦਾਨ ਕਰਵਾਈ ਜਾ ਰਹੀ ਹੈ ਉਸ ਨੂੰ ਹਾਸਲ ਕਰਕੇ ਬੱਚੇ ਵੱਡੇ ਮੁਕਾਮ ਹਾਸਲ ਕਰਨਗੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ | ਉਨ੍ਹਾਂ ਕਿਹਾ ਕਿ 'ਦਿ ਸਟੈਮਫੀਲਡਜ਼ ਇੰਟਰਨੈਸ਼ਨਲ' ਸਕੂਲ ਦੀ ਮੈਨੇਜਮੈਂਟ ਵਲੋਂ ਬੱਚਿਆਂ ਨੂੰ ਬਹੁਤ ਹੀ ਘੱਟ ਫ਼ੀਸਾਂ ਤੇ ਏ.ਸੀ. ਟਰਾਂਸਪੋਰਟ, ਏ.ਸੀ.ਕੈਂਪਸ, ਸਮਾਰਟ ਕਲਾਸਾਂ, ਫਰੈਂਚ, ਅਬੈਕਸ ਆਦਿ ਦੀ ਪੜ੍ਹਾਈ ਨੂੰ ਲੈ ਕੇ ਮਾਪਿਆਂ ਨਾਲ ਜੋ ਵਾਅਦਾ ਕੀਤਾ ਜਾਂਦਾ ਹੈ ਉਹ ਕਾਬਲ ਏ ਤਾਰੀਫ਼ ਹੈ |
ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਹੜ ਪ੍ਰਭਾਵਿਤ ਅਤੇ ਪਹਿਲਗਾਮ ਏਕਟ, ਪ੍ਰੇਅਰ ਡਾਂਸ, ਹਰਿਆਣਵੀਂ ਡਾਂਸ, ਕਲਾਸਿਕ ਡਾਂਸ, ਅਰਦਾਸ ਕਰਾਂ ਆਦਿ ਪੇਸ਼ਕਾਰੀਆਂ ਨਾਲ ਅਮਿੱਟ ਛਾਪ ਛੱਡੀ | ਇਸ ਮੌਕੇ ਕਰਨਵੀਰ ਸਿੰਘ ਟਿਵਾਣਾ, ਗਿਆਨ ਸਿੰਘ ਮੂੰਗੋ ਪੰਜਾਬ ਪ੍ਰਧਾਨ ਲੀਗਲ ਸੈੱਲ, ਨਰਪਿੰਦਰ ਸਿੰਘ ਬਰਾੜ, ਇੰਸਪੈਕਟਰ ਪਰਮਿੰਦਰ ਸਿੰਘ, ਐੱਸ.ਡੀ.ਓ. ਬਲਬੇੜਾ ਸਤਿੰਦਰ ਸਿੰਘ ਆਦਿ ਅਹਿਮ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਸਰਕਾਰੀ ਸਕੂਲ ਦੇਵੀਗੜ੍ਹ ਵਿਖੇ ਸਲਾਨਾ ਸਮਾਗਮ ਸਮਾਪਤ ਅਗਲੀ ਖ਼ਬਰ ਬਹਾਵਲਪੁਰ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।