26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਣਾ 'ਚ ਵਿਸ਼ਾਲ ਨਗਰ ਕੀਰਤਨ

ਸਮਾਣਾ ਵਿਖੇ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਨੂੰ ਰਵਾਨਾ ਕਰਦੇ ਹੋਏ ਸਾਬਕਾ ਵਿਧਾਇਕ ਰਾਜਿੰਦਰ ਸਿੰਘ | ਤਸਵੀਰ : ਸਾਹਿਬ ਸਿੰਘ<br/> 01-02-2026

ਸਮਾਣਾ, 31 ਜਨਵਰੀ (ਸਾਹਿਬ ਸਿੰਘ)-ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਸੰਗਤ ਸਿੰਘ ਸਰਾਂ ਪੱਤੀ ਸਮਾਣਾ ਤੋਂ ਸਜਾਇਆ ਗਿਆ ਜਿਸ ਨੂੰ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਰਵਾਨਾ ਕੀਤਾ | ਇਸ ਮੌਕੇ ਕਾਂਗਰਸ ਦੀ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਨਗਰ ਕੌਂਸਲ ਦੇ ਸੀਨੀਅਰ ਮੈਂਬਰ ਹਰਪ੍ਰੀਤ ਸਿੰਘ ਕੂਕਾ, ਰਾਜ ਕੁਮਾਰ ਭਾਨ ਐਡਵੋਕੇਟ, ਜਸਬੀਰ ਸਿੰਘ ਐਡਵੋਕੇਟ, ਨਿਰਲੇਪ ਕੌਰ ਐਡਵੋਕੇਟ, ਸੇਵਾ ਸਿੰਘ, ਕੁਲਵਿੰਦਰ ਸਿੰਘ, ਅੰਗਰੇਜ਼ ਕੌਰ ਐਮ.ਸੀ, ਜਸਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਸਮਾਣਾ, ਪਰਮਿੰਦਰ ਸਿੰਘ, ਮੰਨੂੰ ਸ਼ਰਮਾ, ਨਵੀਨ ਸਿੰਗਲਾ ਆਦਿ ਆਗੂ ਵੀ ਹਾਜ਼ਰ ਸਨ | ਨਗਰ ਕੀਰਤਨ ਵਿਚ ਹਜ਼ਾਰਾ ਸੰਗਤਾਂ ਸ਼ਾਮਲ ਹੋਈਆਂ | ਸ਼ਰਧਾਲੂਆਂ ਨੇ ਲੰਗਰ ਲਗਾਏ ਹੋਏ ਸਨ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵਿਚ ਸਜਾਏ ਇਸ ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਸਿੰਘ ਗਤਕੇ ਦੇ ਜੌਹਰ, ਹਾਥੀ, ਊਠ ਅਤੇ ਬੈਂਡ ਵਾਜਿਆਂ ਦੀਆਂ ਰੱਬੀ ਰੰਗ ਵਿਚ ਰੰਗੀਆਂ ਆਵਾਜ਼ਾਂ ਨੇ ਸੁੰਦਰ ਨਜ਼ਾਰਾ ਪੇਸ਼ ਕੀਤਾ | ਰਸਤੇ ਵਿਚ ਗੁਰਦੁਆਰਾ ਗੁਰੂ ਰਵਿਦਾਸ ਸਮਾਣਾ ਦੇ ਪ੍ਰਧਾਨ ਭਾਈ ਰਾਜ ਸਿੰਘ ਅਤੇ ਸਿੱਖ ਸੰਗਤਾਂ ਨੇ ਨਗਰ ਕੀਰਤਨ ਦਾ ਥਾਂ-ਥਾਂ ਤੇ ਨਿੱਘਾ ਸਵਾਗਤ ਕੀਤਾ |

ਪਿਛਲੀ ਖ਼ਬਰ ਪੰਜਾਬ ਦੇ 3 ਕਰੋੜ ਵਿਅਕਤੀਆਂ ਦੇ ਬਣਨਗੇ 'ਮੁੱਖ ਮੰਤਰੀ ਸਿਹਤ ਯੋਜਨਾ' ਕਾਰਡ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ ਪਿੰਡ ਉਪਲੀ ਦੇ ਕਈ ਪਰਿਵਾਰ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।