27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਪੀ.ਆਰ.ਟੀ.ਸੀ. ਬੱਸ ਦੀ ਟਰੱਕ ਦੇ ਨਾਲ ਟੱਕਰ, ਬੱਸ ਕੰਡਕਟਰ, ਡਰਾਈਵਰ ਸਣੇ ਸਵਾਰੀਆਂ ਜ਼ਖ਼ਮੀ

ਅਜੀਤ ਡੈਸਕ 24-01-2026
ਰਾਜਪੁਰਾ, 23 ਜਨਵਰੀ (ਜੀ.ਪੀ. ਸਿੰਘ)-ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਹਿੰਦੁਸਤਾਨ ਯੂਨੀਵਰ ਫ਼ੈਕਟਰੀ ਦੇ ਸਾਹਮਣੇ ਚੰਡੀਗੜ੍ਹ ਤੋਂ ਬਠਿੰਡਾ ਵੱਲ ਜਾ ਰਹੀ ਸਵਾਰੀਆਂ ਨਾਲ ਲੱਦੀ ਪੀ.ਆਰ.ਟੀ.ਸੀ. ਦੀ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਬੱਸ ਦੇ ਕੰਡਕਟਰ, ਡਰਾਈਵਰ ਸਮੇਤ ਕਈ ਸਵਾਰੀਆਂ ਜ਼ਖਮੀ ਹੋ ਗਈਆਂ | ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਦਾਖ਼ਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਸਰਕਾਰੀ ਬੱਸ ਦਾ ਡਰਾਈਵਰ ਅਵਤਾਰ ਸਿੰਘ ਜੋ ਕਿ ਚੰਡੀਗੜ੍ਹ ਤੋਂ ਬੁੱਢਾ ਜੋੜਾ ਰਾਜਸਥਾਨ ਵਾਇਆ ਅਬੋਹਰ ਬਠਿੰਡਾ ਜਾਣ ਦੇ ਲਈ ਰਾਜਪੁਰਾ ਦੀ ਹਿੰਦੁਸਤਾਨ ਯੂਨੀਲੀਵਰ ਫ਼ੈਕਟਰੀ ਦੇ ਸਾਹਮਣੇ ਪੁੱਜਿਆ ਤਾਂ ਅੱਗੇ ਜਾ ਰਹੇ ਇਕ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ | ਜਿਸ ਕਾਰਨ ਬੱਸ ਦਾ ਕੰਡਕਟਰ ਜੋਗਿੰਦਰ ਸਿੰਘ ਅਤੇ ਪਿੱਛੇ ਬੈਠੀ ਸਵਾਰੀ ਦੇ ਸੱਟਾਂ ਲੱਗੀਆਂ ਅਤੇ ਅਵਤਾਰ ਸਿੰਘ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ | ਜਿਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ | ਸਿਵਲ ਹਸਪਤਾਲ ਤੋਂ ਪ੍ਰਾਪਤ ਕੀਤੀ ਗਈ ਰਿਪੋਰਟ ਅਨੁਸਾਰ ਬੱਸ ਦੇ ਕੰਡਕਟਰ ਜੋਗਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਜਦੋਂ ਕਿ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਬੱਸ 'ਚ ਸਵਾਰ ਹੋਰਨਾਂ ਸਵਾਰੀਆਂ ਨੂੰ ਦੂਜੀਆਂ ਪੀ.ਆਰ.ਟੀ.ਸੀ. ਦੀ ਬੱਸਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ਵੱਲ ਰਵਾਨਾ ਕੀਤਾ ਗਿਆ |

ਪਿਛਲੀ ਖ਼ਬਰ ਸਕਸ਼ਮ ਵੈੱਲਫੇਅਰ ਫਾਊਾਡੇਸ਼ਨ ਵਲੋਂ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦੀ ਧੂਮ, ਪੀਲੇ ਰੰਗ 'ਚ ਰੰਗੇ ਨਜ਼ਰ ਆਏ ਨੰਨ੍ਹੇ-ਮੁੰਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।